Uncategorized
ਤਲਵੰਡੀ ਸਾਬੋ ‘ਚ ਲੋਕਾਂ ਨੇ ਘਰਾਂ ‘ਚ ਮਨਾਇਆ ਹੋਲੀ ਦਾ ਤਿਉਹਾਰ

ਬੁਰਾ ਨਾ ਮਾਨੋ ਹੌਲੀ ਹੈ, ਰੰਗਾਂ ਦਾ ਤਿਉਹਾਰ ਹਰ ਕੋਈ ਬੜੇ ਹੀ ਚਾਵਾਂ ਨਾਲ ਮਨਾਇਆ ਜਾਦਾਂ ਹੈ। ਇਸ ਤਿਉਹਾਰ ਦਾ ਸਭ ਤੋਂ ਜ਼ਿਆਦਾ ਬੇਸਬਰੀ ਦੇ ਨਾਲ ਇੰਤਜ਼ਾਰ ਬੱਚਿਆਂ ਨੂੰ ਰਹਿੰਦਾ ਹੈ। ਬੱਚੇ ਬੜੇ ਚਾਵਾਂ ਨਾਲ ਹੋਲੀ ਦਾ ਤਿਉਹਾਰ ਮਨਾਉਂਦੇ ਹਨ। ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਇਹ ਤਿਉਹਾਰ ਫਿੱਕਾ ਜ਼ਰੂਰ ਪੈ ਗਿਆ ਹੈ। ਹਦਾਇਤਾਂ ਜਾਰੀ ਕੀਤੀ ਗਈਆਂ ਹਨ ਕਿ ਘਰਾਂ ‘ਚ ਰਹਿ ਕੇ ਹੋਲੀ ਮਨਾਓ, ਜਨਤਕ ਥਾਵਾਂ ਤੇ ਨਾ ਜਾਓ, ਉਹੀ ਹਦਾਇਤਾਂ ਦੇ ਮੱਦੇਨਜ਼ਰ ਅੱਜ ਲੋਕ ਬੱਚੇ ਘਰਾਂ ‘ਚ ਰਹਿ ਹੀ ਹੋਲੀ ਦਾ ਤਿਉਹਾਰ ਨੂੰ ਮਨਾ ਰਹੇ ਹਨ। ਇਸ ਦੌਰਾਨ ਤਲਵੰਡੀ ਸਾਬੋ ਦੀਆਂ ਨੇ ਜਿੱਥੇ ਘਰਾਂ ‘ਚ ਰਹਿ ਕੇ ਬੱਚੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਹੋਲੀ ਮਨਾ ਰਹੇ ਹਨ।
ਇਸ ਦੌਰਾਨ ਜਿਹੜੀਆਂ ਹਦਾਇਤਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆ ਹਨ। ਉਨ੍ਹਾਂ ਦਾ ਪਾਲਣ ਕਰਕੇ ਹੀ ਉਹ ਹੋਲੀ ਸੈਲੀਬਰੇਟ ਕਰ ਰਹੇ ਹਨ। ਇਸ ਤਰ੍ਹਾਂ ਪਹਿਲਾ ਘਰਾਂ ਦੇ ਬਾਹਰ ਹੌਲੀ ਮਨਾਉਂਦੇ ਸੀ। ਪਰ ਅੱਜ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਬਾਹਰ ਨਿਕਲ ਕੇ ਹੋਲੀ ਮਨਾਉਣਾ ਖਤਰੇ ਤੋਂ ਖਾਲੀ ਨਹੀਂ ਹੈ। ਪਰ ਅਜਿਹਾ ਨਹੀਂ ਕਿ ਬਾਹਰ ਨਹੀਂ ਦੋਸਤਾਂ ਨਾਲ ਹੋਲੀ ਨਹੀਂ ਮਣਾ ਸਕਦੇ ਤਾਂ ਕੁਝ ਨਹੀਂ ਕਰ ਸਕਦੇ। ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਹੋਲੀ ਮਨਾ ਕੇ ਉਨ੍ਹਾਂ ਨੂੰ ਬਹੁਤ ਵਧੀਆ ਲ਼ੱਗ ਰਿਹਾ ਹੈ। ਤਿਉਹਾਰ ਚਾਹੇ ਕੋਈ ਵੀ ਹੋਵੇ ਉਸ ਨੂੰ ਮਨਾਉਣ ਦੀ ਖੁਸ਼ੀ ਜੋ ਪਰਿਵਾਰਿਕ ਮੈਂਬਰਾਂ ਦੇ ਨਾਲ ਹੈ ਉਹ ਕਿਤੇ ਹੋਰ ਨਹੀਂ ਮਿਲ ਸਕਦੀ।