India
ਭਾਰਤ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ ਆਏ 40 ਹਜ਼ਾਰ ਤੋਂ ਵੱਧ ਮਾਮਲੇ

20 ਜੁਲਾਈ: ਦੇਸ਼ ਦੁਨੀਆ ਦੇ ਵਿਚ ਕੋਰੋਨ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਦੱਸ ਦਈਏ ਭਾਰਤ ‘ਚ 24 ਘੰਟਿਆਂ ਦੌਰਾਨ 40 ਹਜ਼ਾਰ ਤੋਂ ਵੀ ਵੱਧ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਹੁਣ ਤੱਕ ਦਾ ਇੱਕੋ ਦਿਨ ਚ ਆਉਣ ਵਾਲਾ ਸਭ ਤੋਂ ਵੱਡਾ ਅੰਕੜਾ ਹੈ ਨਜਿਸਦੇ ਨਾਲ ਭਾਰਤ ਦੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 11 ਲੱਖ ਤੋਂ ਪਾਰ ਹੋ ਚੁਕੀ ਹੈ।
ਸਿਹਤ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਵਿਚ 40425 ਨਵੇਂ ਕੇਸ ਆਏ ਹਨ ਤੇ 681 ਮੌਤਾਂ ਹੋਈਆਂ ਹਨ। ਦੇਸ਼ ਵਿਚ ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 11,18,043 ਹੋ ਗਈ ਹੈ ਜਦਕਿ ਹੁਣ ਤੱਕ 27497 ਮਰੀਜ਼ ਮੌਤ ਦਾ ਸ਼ਿਕਾਰ ਹੋਏ ਹਨ। ਕੁੱਲ ਕੇਸਾਂ ਵਿਚੋਂ 3,90,459 ਐਕਟਿਵ ਕੇਸ ਹਨ ਜਦਕਿ 7,00,087 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਮਹਾਰਾਸ਼ਟਰ ਵਿਚ ਹੀ 3 ਲੱਖ 10 ਹਜ਼ਾਰ 455 ਕੇਸ ਹੁਣ ਤੱਕ ਆਏ ਹਨ। ਆਈ ਸੀ ਐਮ ਆਰ ਦੇ ਮੁਤਾਬਕ ਦੇਸ਼ ਭਰ ਵਿਚ 1 ਕਰੋੜ 40 ਲੱਖ 47 ਹਜ਼ਾਰ 908 ਲੋਕਾਂ ਦੇ ਟੈਸਟ ਹੋ ਚੁੱਕੇ ਹਨ ਜਿਸ ਵਿਚੋਂ 2 ਲੱਖ 56 ਹਜ਼ਾਰ 039 ਟੈਸਟ ਸਿਰਫ ਪਿਛਲੇ 24 ਘੰਟਿਆਂ ਦੌਰਾਨ ਹੀ ਹੋਏ ਹਨ।