Uncategorized
ਰਾਜੀਵ ਗਾਂਧੀ ਜੀ ਦੀ ਬਰਸੀ :- ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਆਖ਼ਿਰੀ 1 ਘੰਟੇ ਦੀ ਕਹਾਣੀ
ਜੁਲਾਈ 1987 ਦੇਸ਼ ਦੇ ਤਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਆਪਣੇ ਘਰ ‘ਚ ਹੀ ਬੈਠਕ ਕਰ ਰਹੇ ਸਨ। ਓਹਨਾਂ ਨਾਲ ਮੌਜੂਦ ਸੀ ਕੰਮਾਂਡਰ ਬੀ ਪ੍ਰਭਾਕਰਨ, ਪ੍ਰਭਾਕਰਨ ਨੂੰ ਰਾਜੀਵ ਗਾਂਧੀ ਰਾਅ ਆਰ ਇੰਟੈਲੀਜੇਸ ਦੇ ਦਬਾਅ ‘ਚ ਰਾਜੀਵ ਗਾਂਧੀ ਅਤੇ ਸ੍ਰੀ ਲੰਕਾ ਦੇ ਤਤਕਾਲੀਨ ਰਾਸ਼ਟਰਪਤੀ ਜੈਵਰਧਨ ਵਿਚਾਲੇ ਸ਼ਾਂਤੀ ਸਮਝੌਤੇ ਨੂੰ ਸਮਰਥਨ ਦੇਣਾ ਪਿਆ। ਪ੍ਰਭਾਕਰਨ ਇਸ ਸਮਝੌਤੇ ਨਾਲ ਸਹਿਮਤ ਨਹੀਂ ਸੀ ਪਰ ਉਸਨੇ ਸ਼ੱਕ ਜ਼ਾਹਿਰ ਨਹੀਂ ਕੀਤਾ। ਰਾਜੀਵ ਗਾਂਧੀ ਨੂੰ ਪ੍ਰਭਾਕਰਨ ‘ਤੇ ਭਰੋਸਾ ਸੀ ਤੇ ਬੈਠਕ ਖਤਮ ਹੋਣ ‘ਤੇ ਰਾਜੀਵ ਗਾਂਧੀ ਨੇ ਪ੍ਰਭਾਕਰਨ ਨੂੰ ਤੌਹਫਾ ਦੇਣ ਦਾ ਵੀਚਾਰ ਕੀਤਾ।
ਘਰ ਤੋਂ ਰਾਜੀਵ ਗਾਂਧੀ ਦੀ ਪਰਸਨਲ ਬੁਲਟ ਪਰੂਫ ਜੈਕਟ ਮਗਾਂਈ ਗਈ ਤੇ ਇਹ ਜੈਕਟ 17 ਸਾਲ ਦੇ ਰਾਹੁਲ ਗਾਂਧੀ ਨੇ ਪ੍ਰਭਾਕਰਨ ਦੇ ਮੌਢੇ ‘ਤੇ ਰੱਖ ਕੇ ਕਿਹਾ ਆਪਣਾ ਖਿਆਲ ਰੱਖਣਾ ਤੇ ਇਹ ਤਾਰੀਖ ਹੀ ਜਾਣਦੀ ਹੈ ਕਿ ਪ੍ਰਭਾਕਰਨ ਨੇ ਖਿਆਲ ਕਿਵੇਂ ਰੱਖਿਆ। 4 ਸਾਲ ਬਾਅਦ 21 ਮਈ 1991 ਨੂੰ ਆਤਮਘਾਤੀ ਹਮਲਾਵਰ ਦਸਤੇ ਨੇ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ। 12 ਮਈ 1991 ‘ਚ ਤਾਮਿਲਨਾਡੂ ‘ਚ ਇੱਕ ਚੁਨਾਵੀ ਰੈਲੀ ਹੋਈ। ਜਿਸਨੂੰ ਸੰਬੋਧਿਤ ਕਰ ਰਹੇ ਸੀ ਦੇਸ਼ ਦੇ ਪੂਰਵ ਪ੍ਰਧਾਨਮੰਤਰੀ ਵੀ.ਪੀ ਸਿੰਘ ਇਥੇ ਇਕ ਲੜਕੀ ਨੇ ਵੀ.ਪੀ ਸਿੰਘ ਦੇ ਪੈਰੀ ਪਈ ਤੇ ਅਸ਼ੀਰਵਾਦ ਲਿਆ। ਵੱਡਿਆਂ ਦੇ ਪੈਰ ਛੂ ਕੇ ਆਸ਼ੀਰਵਾਦ ਲੇਣਾ ਪਰ ਸਹੀ 9 ਦਿਨਾਂ ਬਾਅਦ ਇਸੇ ਲੜਕੀ ਨੇ 21 ਮਈ ਨੂੰ ਰਾਜੀਵ ਗਾਂਧੀ ਦੇ ਵੀ ਪੈਰ ਛੁਏ ਤੇ ਓਹ ਰਾਜੀਵ ਗਾਂਧੀ ਦਾ ਆਖਰੀ ਵਖਤ ਸੀ।
ਪਰ ਇਹ ਲੜਕੀ ਵੀ ਪੀ ਸਿੰਘ ਦੀ ਰੈਲੀ ‘ਚ ਕੀ ਕਰ ਰਹੀ ਸੀ। ਦਰਅਸਲ ਇਹ 5 ਜਣਿਆਂ ਦੀ ਟੀਮ ਵੀ.ਪੀ ਸਿੰਘ ਦੀ ਰੈਲੀ ‘ਚ ਮਾਨਵ ਬੰਮ ਬਲਾਸਟ ਦੀ ਰਹਿਸਲ ਕਰਨ ਗਏ ਸੀ। ਉਸ ਰੈਲੀ ‘ਚ ਇਹਨਾਂ ਨੇ ਅੰਦਾਜ਼ਾ ਲਗਾਇਆ ਕਿ ਮੰਚ ‘ਤੇ ਹਾਈ ਸਿਕਓਰਟੀ ਕਿੰਨੀ ਹੁੰਦੀ ਹੈ ਅਤੇ ਕੀ ਰਾਜੀਵ ਗਾਂਧੀ ਦੇ ਪੈਰ ਛੂਣਾ ਮੁਮਕਿਨ ਹੋਵੇਗਾ। ਹੁਣ ਦਿਨ ਸੀ ਜਦੋਂ ਰਾਜੀਵ ਗਾਂਧੀ ‘ਤੇ ਹਮਲਾ ਹੋਇਆ। ਸਲਵਾਰ ਸੂਟ ਵਾਲੀ ਆਮ ਜਿਹੀ ਲੜਕੀ ਹਾਈ ਸਿਕਓਰਟੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਜਿਸਨੂੰ ਤਾਮੀਲਨਾਡੂ ਪੂਲਿਸ ਦੀ ਮਹਿਲਾ ਦਰੌਗਾ ਨੇ ਰਾਜੀਵ ਗਾਂਧੀ ਦੇ ਆਉਣ ਤੋਂ ਠੀਕ ਪਹਿਲਾਂ ਉਸ ਲੜਕੀ ਨੂੰ ਪਿਛੇ ਕਰ ਦਿੱਤਾ। ਜਦੋਂ ਰਾਜੀਵ ਗਾਂਧੀ ਮੰਚ ‘ਤੇ ਪਹੁੰਚੇ। ਇਹ ਲੜਖੀ ਫਿਰ ਤੋਂ ਅੱਗੇ ਵਧੀ ਮਹਿਲਾ ਦਰੌਗਾ ਨੇ ਫਿਰ ਤੋਂ ਉਸਨੂੰ ਪਿਛੇ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਜੀਵ ਨੇ ਆਵਾਜ਼ ਦਿੱਤੀ। ਪਲੀਜ਼ ਸਭ ਨੂੰ ਆਉਣ ਦਿੱਤਾ ਜਾਵੇ, ਇਹ ਸੁਣਦੇ ਹੀ ਓਹ ਲੜਕੀ ਅੱਗੇ ਵਧੀ ਤੇ ਕੁਝ ਹੀ ਮਿੰਟਾਂ ‘ਚ ਓਥੇ ਤਬਾਹੀ ਮਚ ਗਈ। ਕਿਓਂਕਿ ਇਹ ਲੜਕੀ ਮਾਨਵ ਬੰਬ ਧਨੂੰ ਸੀ। ਜਿਸਨੇ ਪਹਿਲਾਂ ਤਾਂ ਰਾਜੀਵ ਗਾਂਧੀ ਨੂੰ ਚੰਦਨ ਦੀ ਮਾਲਾ ਪਾਈ ਅਤੇ ਫਿਰ ਪੈਰੀ ਹੱਥ ਲਾਏ। ਪਰ ਜਦੋਂ ਪੈਰ ਹੱਥ ਲਾ ਕੇ ਖੜੀ ਹੋਣ ਲੱਗੀ ਤਾਂ ਬੰਬ ਦਾ ਬਟਨ ਦੱਬ ਕੇ ਬਲਾਸਟ ਕਰ ਦਿੱਤਾ।