India
ਦੁਬਈ ‘ਚ ਭਾਰਤੀ ਮੂਲ ਦੀ ਲੜਕੀ ਨੇ ਕਮਾਇਆ ਨਾਮ, 3 ਮਿੰਟ ‘ਚ ਕੀਤੇ 100 ਆਸਣ

- ਸਮ੍ਰਿਧੀ ਕਾਲੀਆ ਯੋਗਾ ਦਾ ਤੋੜਿਆ ਵਿਸ਼ਵ ਰਿਕਾਰਡ
- 11 ਸਾਲ ਦੀ ਸਮ੍ਰਿਧੀ ਨੇ 3 ਮਿੰਟ ‘ਚ ਕੀਤੇ 100 ਆਸਣ
20 ਜੁਲਾਈ: ਦੁਬਈ ‘ਚ ਭਾਰਤੀ ਮੂਲ ਦੀ ਇੱਕ ਲੜਕੀ ਸਮ੍ਰਿਧੀ ਕਾਲੀਆ ਨੇ ਤਿੰਨ ਮਿੰਟਾਂ ‘ਚ ਇਕ ਛੋਟੇ ਜਿਹੇ ਬਕਸੇ ਅੰਦਰ 100 ਯੋਗ ਆਸਣ ਕਰਨ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਸਮ੍ਰਿਧੀ ਨੂੰ ਜਨਵਰੀ 2020 ‘ਚ ਯੋਗਾ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਭਾਰਤ ਦੇ ਕੌਂਸਲੇਟ ਜਨਰਲ ਦੁਆਰਾ ਪ੍ਰਵਾਸੀ ਭਾਰਤੀ ਦਿਵਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਸ ਲੜਕੀ ਦਾ ਇਹ ਤੀਜਾ ਯੋਗ ਖਿਤਾਬ ਹੈ। ਸਮ੍ਰਿਧੀ ਨੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ‘ਚ ਇਹ ਦੂਜਾ ਰਿਕਾਰਡ ਬਣਾਇਆ ਹੈ।ਸਮ੍ਰਿਧੀ ਨੇ 11 ਸਾਲ ਦੀ ਉਮਰ ‘ਚ ਇੱਕ ਵਾਰ ਫਿਰ ‘ਛੋਟੀ ਜਿਹੀ ਜਗ੍ਹਾ ‘ਚ ਸਭ ਤੋਂ ਤੇਜ਼ੀ ਨਾਲ 100 ਯੋਗ ਆਸਣ’ ਕਰਕੇ ਨਵਾਂ ਰਿਕਾਰਡ ਬਣਾਇਆ ਹੈ ਅਤੇ ਗੋਲਡਨ ਬੁੱਕ ਆਫ ਵਰਲਡ ਰਿਕਾਰਡ ‘ਚ ਆਪਣਾ ਨਾਮ ਦਰਜ ਕਰਵਾਇਆ ਹੈ।