Connect with us

Uncategorized

ਭਾਰਤ ਸਰਕਾਰ ਵਲੋਂ ਕਰੋੜਾਂ ਮੋਬਾਇਲ ‘ਤੇ ਅਲਰਟ

Published

on

ਭਾਰਤ ਸਰਕਾਰ ਵੱਲੋਂ ਦੇਸ਼ ਭਰ ‘ਚ ਕਰੋੜਾਂ ਮੋਬਾਇਲ ਫੋਨਾਂ ‘ਤੇ ਇਕ ਵੱਡਾ ਅਲਰਟ ਭੇਜਿਆ ਗਿਆ ਹੈ। ਇਹ ਕੋਈ ਆਮ ਮੈਸੇਜ ਨਹੀਂ, ਸਗੋਂ ਆਫ਼ਤ ਚਿਤਾਵਨੀ ਪ੍ਰਣਾਲੀ ਦਾ ਮੈਗਾ ਟੈਸਟ ਸੀ।

ਸਰਕਾਰ ਵੱਲੋਂ ਭੇਜੇ ਗਏ ਇਸ ਅਲਰਟ ‘ਚ ਲੋਕਾਂ ਨੂੰ SMS ਦੇ ਨਾਲ-ਨਾਲ ਆਡੀਓ ਸੰਦੇਸ਼ ਵੀ ਮਿਲਿਆ। ਇਹ ਪ੍ਰਣਾਲੀ ਖਾਸ ਤੌਰ ‘ਤੇ ਐਮਰਜੈਂਸੀ ਸਥਿਤੀਆਂ—ਜਿਵੇਂ ਭੂਚਾਲ, ਬਾਢ ਜਾਂ ਹੋਰ ਕੁਦਰਤੀ ਆਫ਼ਤਾਂ—ਦੌਰਾਨ ਲੋਕਾਂ ਤੱਕ ਤੁਰੰਤ ਜਾਣਕਾਰੀ ਪਹੁੰਚਾਉਣ ਲਈ ਤਿਆਰ ਕੀਤੀ ਗਈ ਹੈ।

ਅਲਰਟ ਆਉਣ ਵੇਲੇ ਮੋਬਾਇਲ ‘ਚ ਉੱਚੀ ਆਵਾਜ਼ ਨਾਲ ਸਿਗਨਲ ਵੱਜਦਾ ਹੈ ਅਤੇ ਸਕਰੀਨ ‘ਤੇ ਚੇਤਾਵਨੀ ਸੰਦੇਸ਼ ਦਿਖਾਈ ਦਿੰਦਾ ਹੈ। ਕਈ ਲੋਕਾਂ ਨੂੰ ਇਸਦੇ ਨਾਲ ਆਡੀਓ ਅਲਰਟ ਵੀ ਸੁਣਨ ਨੂੰ ਮਿਲਿਆ, ਜੋ ਕਿ ਇਸ ਸਿਸਟਮ ਦੀ ਖਾਸ ਵਿਸ਼ੇਸ਼ਤਾ ਹੈ।

ਐਡਵਾਈਜ਼ਰੀ :

ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਿਰਫ਼ ਇਕ ਟੈਸਟ ਸੀ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਪਰ ਅਸਲ ਐਮਰਜੈਂਸੀ ਦੇ ਸਮੇਂ ਇਹ ਅਲਰਟ ਤੁਹਾਡੀ ਜਾਨ ਬਚਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।