India
ਸੰਗਰੂਰ ‘ਚ IMA ਨੇ ਆਪਣੀ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ, ਮਰੀਜ਼ ਨੂੰ ਨਹੀਂ ਦੇਖਿਆ ਜਾਵੇਗਾ ਅੱਜ ਦੇ ਦਿਨ

ਸੰਗਰੂਰ, 23 ਜੂਨ (ਵਿਨੋਦ ਗੋਇਲ): ਜ਼ਿਲ੍ਹਾ ਸੰਗਰੂਰ ਦੇ ਵਿੱਚ ਅੱਜ ਨੇ ਆਪਣੀ ਮੰਗਾਂ ਨੂੰ ਲੈ ਕੇ ਇੱਕ ਦਿਨ ਦੀ ਹੜਤਾਲ ਕੀਤੀ ਹੈ ਜਿਸ ਵਿੱਚ ਕੋਈ ਵੀ ਡਾਕਟਰ ਅੱਜ ਐਮਰਜੈਂਸੀ ਅਤੇ ਸਧਾਰਨ ਰੂਪ ਵਿੱਚ ਕਿਸੇ ਵੀ ਮਰੀਜ਼ ਨੂੰ ਨਹੀਂ ਵੇਖੇਗਾ। ਇਸ ਦੇ ਸਬੰਧ ਵਿੱਚ ਜ਼ਿਲ੍ਹਾ ਸੰਗਰੂਰ ਦੇ ਸਾਰੇ ਡਾਕਟਰਾਂ ਨੇ ਇੱਕ ਜਗ੍ਹਾ ਦੇ ਵਿੱਚ ਆਪਣਾ ਰੋਸ ਪ੍ਰਦਰਸ਼ਨ ਸਰਕਾਰ ਨੂੰ ਵਿਖਾਇਆ ਅਤੇ ਆਪਣੀ ਮੰਗਾਂ ਦੀ ਪੂਰਤੀ ਦੀ ਮੰਗ ਕੀਤੀ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਉਨ੍ਹਾਂ ਤੇ ਕੁਝ ਕਾਨੂੰਨਾਂ ਸਬੰਧਿਤ ਸ਼ਿਕੰਜਾ ਪਾਉਣਾ ਚਾਹੁੰਦੀ ਹੈ ਉਹ ਸਿੱਧੇ ਤੌਰ ਤੇ ਮਰੀਜ਼ਾਂ ਦੇ ਲਈ ਬੋਝ ਬਣੇਗਾ ਅਤੇ ਉਹ ਸਾਰਾ ਖਰਚਾ ਮਰੀਜ਼ਾਂ ਨੂੰ ਭੁਗਤਣਾ ਪਵੇਗਾ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਲੀਨੀਕਲ ਇਸਟੈਬਲਿਸ਼ ਐਕਟ ਹੈ ਇਸਦੇ ਨਾਲ ਉਨ੍ਹਾਂ ਡਾਕਟਰਾਂ ਤੇ ਬਹੁਤ ਵੱਡਾ ਬੋਝ ਪਵੇਗਾ ਜਿਨ੍ਹਾਂ ਦਾ ਕੰਮ ਘੱਟ ਹੈ ਅਤੇ ਉਨ੍ਹਾਂ ਦਾ ਖਰਚਾ ਵੀ ਜ਼ਿਆਦਾ ਵਧੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਐਕਟ ਦੇ ਨਾਲ ਸਾਰੇ ਡਾਕਟਰ ਹੀ ਪੀੜਤ ਹੋਣਗੇ ਅਤੇ ਅੱਗੇ ਮਰੀਜ਼ਾਂ ਤੇ ਵੀ ਇਸ ਦਾ ਅਸਰ ਪਵੇਗਾ ਕਿਉਂਕਿ ਇਲਾਜ ਮਹਿੰਗਾ ਹੋ ਜਾਵੇਗਾ। ਇਸ ਦੇ ਨਾਲ ਹੀ ਡਾਕਟਰਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਇਸ ਐਕਟ ਨੂੰ ਲਾਗੂ ਨਾ ਕਰੇ ਤਾਂ ਜੋ ਮਰੀਜ਼ਾਂ ਦੇ ਉੱਪਰ ਪਹਿਲਾਂ ਹੀ ਮਹਿੰਗਾਈ ਦਾ ਬੋਝ ਹੈ ਉਹ ਹੋਰ ਨਾ ਵਧੇ। ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਨੇ ਮਿਲ ਕੇ ਇੱਕ ਦਿਨ ਦੀ ਹੜਤਾਲ ਨੂੰ ਸੰਬੋਧਿਤ ਕੀਤਾ ਹੈ ਅਤੇ ਨਾਲ ਇਹ ਵੀ ਆਸ਼ਵਾਸਨ ਦਿੱਤਾ ਹੈ ਕਿ ਜੇਕਰ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਸਰਕਾਰੀ ਹਸਪਤਾਲ ਵਿੱਚ ਉਸ ਨੂੰ ਮੋੜਿਆ ਨਹੀਂ ਜਾਵੇਗਾ।