WORLD
ਮਸਕ ਦੇ ਫਾਲਕਨ-9 ਰਾਕੇਟ ਨਾਲ ਲਾਂਚ ਕੀਤਾ ਜਾਵੇਗਾ ਭਾਰਤੀ ਉਪਗ੍ਰਹਿ

4 ਜਨਵਰੀ 2024: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਐਲੋਨ ਮਸਕ ਦੀ ਪੁਲਾੜ ਏਜੰਸੀ ਸਪੇਸ-ਐਕਸ ਦੀ ਮਦਦ ਨਾਲ ਆਪਣੇ ਦੂਰਸੰਚਾਰ ਉਪਗ੍ਰਹਿ ਜੀਸੈਟ-20 ਨੂੰ ਲਾਂਚ ਕਰੇਗਾ।
ਇਹ ਪਹਿਲੀ ਵਾਰ ਹੋਵੇਗਾ ਜਦੋਂ ਇਸਰੋ ਆਪਣੇ ਕਿਸੇ ਮਿਸ਼ਨ ਨੂੰ ਲਾਂਚ ਕਰਨ ਲਈ ਸਪੇਸ-ਐਕਸ ਦੇ ਫਾਲਕਨ-9 ਹੈਵੀ ਲਿਫਟ ਲਾਂਚਰ ਦੀ ਵਰਤੋਂ ਕਰੇਗਾ। ਇਸਰੋ ਦੇ ਵਪਾਰਕ ਭਾਈਵਾਲ ਨਿਊ ਸਪੇਸ ਇੰਡੀਆ ਲਿਮਟਿਡ (NSIL) ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ।
ਦਰਅਸਲ, ਭਾਰਤ ਦੇ ਰਾਕੇਟ ਵਿੱਚ 4 ਟਨ ਤੋਂ ਜ਼ਿਆਦਾ ਭਾਰੇ ਉਪਗ੍ਰਹਿ ਲਾਂਚ ਕਰਨ ਦੀ ਸਮਰੱਥਾ ਨਹੀਂ ਹੈ। ਇਸ ਲਈ ਐਲੋਨ ਮਸਕ ਦੀ ਪੁਲਾੜ ਏਜੰਸੀ ਨਾਲ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਭਾਰੀ ਸੈਟੇਲਾਈਟ ਲਾਂਚ ਕਰਨ ਲਈ ਫਰਾਂਸ ਦੀ ਅਗਵਾਈ ਵਾਲੇ ਏਰੀਏਨਸਪੇਸ ਕੰਸੋਰਟੀਅਮ ‘ਤੇ ਨਿਰਭਰ ਸੀ।