Corona Virus
ਕੋਰੋਨਾ ਵਿਰੁੱਧ ਜੰਗ: ਇਜ਼ਰਾਇਲ ਵਿੱਚ ਸੇਵਾ ਨਿਭਾ ਰਹੇ ਭਾਰਤੀ ਵਿਦਿਆਰਥੀ

ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਕਈ ਦੇਸ਼ਾਂ ਵਿੱਚ ਲਾਕਡਾਊਨ ਤਕ ਕੀਤਾ ਗਿਆ ਹੈ ਤਾਂ ਜੋ ਇਸ ਮਹਾਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕੇ। ਇਸ ਮੁਸ਼ਕਿਲ ਘੜੀ ਵਿੱਚ ਡਾਕਟਰ, ਪੁਲਿਸ, ਸਫ਼ਾਈ ਅਤੇ ਮੀਡੀਆ ਕਰਮਚਾਰੀ ਲਗਾਤਾਰ ਆਪਣੀ ਡਿਊਟੀ ਨਿਭਾ ਰਹੇ ਹਨ। ਇਸ ਤੋਂ ਇਲਾਵਾ ਕਈ ਸਮਾਜਸੇਵੀ ਸੰਸਥਾਵਾਂ ਵੀ ਇਸ ਬਿਮਾਰੀ ਨਾਲ ਲੜਣ ਵਿੱਚ ਆਪਣਾ ਪੂਰਾ ਸਹਿਯੋਗ ਦੇ ਰਹੀਆਂ ਹਨ।

ਸੇਵਾ ਦੀ ਭਾਵਨਾ ਭਾਰਤ ਦੇ ਲੋਕਾਂ ਦੇ ਖੂਨ ਵਿੱਚ ਹੈ ਅਤੇ ਉਹ ਬੇਗਾਨੇ ਮੁਲਕਾਂ ਵਿੱਚ ਜਾ ਕੇ ਵੀ ਇਸ ਤੋਂ ਪਿੱਛੇ ਨਹੀਂ ਹੱਟਦੇ। ਅਜਿਹਾ ਹੀ ਕੁੱਝ ਇਜ਼ਰਾਇਲ ਪੜ੍ਹਣ ਗਏ ਭਾਰਤੀ ਵਿਦਿਆਰਥੀਆਂ ਨੇ ਕੀਤਾ। ਕੋਰੋਨਾ ਵਿਰੁੱਧ ਜੰਗ ਵਿੱਚ ਭਾਰਤੀ ਵਿਦਿਆਰਥੀ ਇਜ਼ਰਾਇਲ ਅਥਾਰਿਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਇਹ ਵਿਦਿਆਰਥੀ ਉੱਥੋਂ ਦੇ ਲੋਕਾਂ ਦੇ ਬਲੱਡ ਸੈਂਪਲ ਲੈਣ ਵਿੱਚ ਮਦਦ ਕਰ ਰਹੇ ਹਨ।