Corona Virus
ਬਟਾਲਾ: ਕੰਬੌਡੀਆ ਵਿੱਚ ਫਸੇ ਭਾਰਤੀ ਵਤਨ ਵਾਪਸੀ ਦੀ ਲਾ ਰਹੇ ਨੇ ਗੁਹਾਰ

ਬਟਾਲਾ, ਗੁਰਪ੍ਰੀਤ ਚਾਵਲਾ, 11 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧਦਾ ਜਾ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਬਟਾਲੇ ਦੇ ਦੋ ਮਹੀਨਿਆਂ ਤੋਂ ਫਸੇ 150ਦੇ ਕਰੀਬ ਭਾਰਤੀ ਕੰਬੌਡੀਆ ਵਿੱਚ ਕਸੂਤੇ ਫਸੇ ਭਾਰਤੀ ਵਤਨ ਵਾਪਸੀ ਦੀ ਗੁਹਾਰ ਲਗਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਬਾਰ ਬਾਰ ਚੱਕਰ ਕਟਣ ਦੇ ਬਾਵਜੂਦ ਵੀ ਭਾਰਤ ਸਰਕਾਰ ਵੱਲੋ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਵਿੱਚ ਔਰਤਾਂ ਤੇ ਬੱਚੇ ਅਤੇ ਸੁਰਿੰਦਰਜੀਤ ਸਿੰਘ ਕੌਂਸਲਰ ਸੀਰੀ ਹਰਗੋਬਿੰਦਪੁਰ ਸਮੇਤ ਬਟਾਲਾ ਇਲਾਕੇ ਦੇ ਲੋਕ ਵੀ ਫਸੇ ਹੋਏ ਹਨ।