Sports
ਭਾਰਤ ਦੀ ਰੋਹਨ ਬੋਪੰਨਾ ਦੀ ਜੋੜੀ US ਓਪਨ ਪੁਰਸ਼ ਡਬਲਜ਼ ਫਾਈਨਲ ‘ਚ ਹਾਰੀ

9 ਸਤੰਬਰ 2023: ਭਾਰਤ ਦੇ ਰੋਹਨ ਬੋਪੰਨਾ ਅਤੇ ਆਸਟਰੇਲੀਆ ਦੇ ਮੈਥਿਊ ਐਬਡੇਨ ਯੂਐਸ ਓਪਨ ਦੇ ਫਾਈਨਲ ਵਿੱਚ ਰਾਜੀਵ ਰਾਮ ਅਤੇ ਜੋਅ ਸੈਲਿਸਬਰੀ ਤੋਂ ਹਾਰ ਗਏ ਹਨ । ਫਾਈਨਲ ਵਿੱਚ ਉਨ੍ਹਾਂ ਨੂੰ ਅਮਰੀਕਾ ਦੇ ਰਾਜੀਵ ਰਾਮ ਅਤੇ ਬਰਤਾਨੀਆ ਦੇ ਜੋਅ ਸੈਲਿਸਬਰੀ ਦੀ ਜੋੜੀ ਨੇ 2-6, 6-3, 6-4 ਨਾਲ ਹਰਾਇਆ। ਬੋਪੰਨਾ ਅਤੇ ਉਸ ਦੇ ਸਾਥੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸੈੱਟ 6-2 ਨਾਲ ਆਸਾਨੀ ਨਾਲ ਜਿੱਤ ਲਿਆ।
ਰਾਜੀਵ ਰਾਮ ਅਤੇ ਸੈਲਿਸਬਰੀ ਨੇ ਬਾਕੀ ਦੇ ਦੋ ਸੈੱਟਾਂ ‘ਤੇ ਦਬਦਬਾ ਬਣਾਇਆ, ਅਤੇ ਅਗਲੇ ਦੋ ਸੈੱਟ ਜਿੱਤ ਕੇ ਖਿਤਾਬ ‘ਤੇ ਮੋਹਰ ਲਗਾਈ। ਇਸ ਨਾਲ ਰਾਜੀਵ ਅਤੇ ਸੈਲਿਸਬਰੀ ਦੀ ਜੋੜੀ ਲਗਾਤਾਰ ਤੀਜੀ ਵਾਰ ਖਿਤਾਬ ਜਿੱਤਣ ਵਾਲੀ ਪਹਿਲੀ ਜੋੜੀ ਬਣ ਗਈ ਹੈ।
ਹਾਲਾਂਕਿ, 43 ਸਾਲ ਅਤੇ 6 ਮਹੀਨਿਆਂ ਦੀ ਉਮਰ ਵਿੱਚ, ਬੋਪੰਨਾ ਦੇ ਨਾਮ ਇੱਕ ਗ੍ਰੈਂਡ ਸਲੈਮ ਫਾਈਨਲ ਵਿੱਚ ਪਹੁੰਚਣ ਲਈ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਦਾ ਰਿਕਾਰਡ ਹੈ।