World
ਅਮਰੀਕਾ ਦੇ ਨੈਸ਼ਵਿਲ ਸਕੂਲ ‘ਚ ਮੁੜ ਫਿਰ ਹੋਈ ਅੰਨੇਵਾਹ ਗੋਲੀਬਾਰੀ, 3 ਬੱਚਿਆਂ ਸਣੇ 6 ਦੀ ਮੌਤ
ਅਮਰੀਕਾ ਦੇ ਨੈਸ਼ਵਿਲ ਦੇ ਇੱਕ ਸਕੂਲ ਵਿੱਚ ਸੋਮਵਾਰ ਸਵੇਰੇ ਹੋਈ ਗੋਲੀਬਾਰੀ ਵਿੱਚ ਤਿੰਨ ਵਿਦਿਆਰਥੀਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਸਵੇਰੇ 10:30 ਵਜੇ, ਹਮਲਾਵਰ, ਔਡਰੀ ਹੇਲ, ਨੇ ਇੱਕ ਰਾਈਫਲ ਅਤੇ ਹੈਂਡਗਨ ਨਾਲ ਦ ਕਾਵੈਂਟ ਸਕੂਲ ਵਿੱਚ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਸਕੂਲ ਪਹੁੰਚੀ ਅਤੇ 15 ਮਿੰਟਾਂ ਦੇ ਅੰਦਰ ਔਡਰੀ ਨੂੰ ਮਾਰ ਦਿੱਤਾ। ਉਹ ਦੋ ਰਾਈਫਲਾਂ ਅਤੇ ਹੈਂਡਗਨ ਲੈ ਕੇ ਸਕੂਲ ਪਹੁੰਚੀ ਸੀ। ਪੁਲਿਸ ਨੇ ਦੱਸਿਆ ਕਿ 28 ਸਾਲਾ ਔਡਰੀ ਇਸ ਸਕੂਲ ਦੀ ਵਿਦਿਆਰਥਣ ਸੀ। ਉਹ ਟਰਾਂਸਜੈਂਡਰ ਸੀ ਅਤੇ ਸੋਸ਼ਲ ਮੀਡੀਆ ‘ਤੇ ਆਪਣੀ ਪਛਾਣ ਮਰਦ ਵਜੋਂ ਦੱਸਦੀ ਸੀ।
ਹਮਲੇ ਦੇ ਕਾਰਨ ਦੇ ਸਵਾਲ ‘ਤੇ, ਨੈਸ਼ਵਿਲ ਪੁਲਿਸ ਦੇ ਬੁਲਾਰੇ ਡੌਨ ਆਰੋਨ ਨੇ ਕਿਹਾ – ਔਡਰੀ ਇਸ ਗੱਲ ਤੋਂ ਗੁੱਸੇ ਵਿੱਚ ਸੀ ਕਿ ਉਸਨੂੰ ਜ਼ਬਰਦਸਤੀ ਇੱਕ ਕ੍ਰਿਸ਼ਚੀਅਨ ਸਕੂਲ ਵਿੱਚ ਭੇਜਿਆ ਗਿਆ ਸੀ।