Politics
ਭਾਰਤ-ਪਾਕਿ ਦੀ ਜ਼ੀਰੋ ਲਾਇਨ ਤੇ ਹੋਈ ਅਹਿਮ ਮੀਟਿੰਗ
ਭਾਰਤ ਪਾਕਿ ਵਿਚਕਾਰ ਬਣ ਰਹੇ ਪੁਲ ਨੂੰ ਲੈ ਕੇ ਅਹਿਮ ਮੀਟਿੰਗ

ਭਾਰਤ ਪਾਕਿ ਵਿਚਕਾਰ ਬਣ ਰਹੇ ਪੁਲ ਨੂੰ ਲੈ ਕੇ ਅਹਿਮ ਮੀਟਿੰਗ
ਦੋਵਾਂ ਮੁਲਕਾਂ ਵਿਚਕਾਰ ਜ਼ੀਰੋ ਲਾਇਨ ‘ਤੇ ਹੋਈ ਮੀਟਿੰਗ
ਪੁਲ ਨੂੰ ਲੈ ਕੇ ਤਕਨੀਕੀ ਪੱਖ ‘ਤੇ ਹੋਈ ਗੱਲਬਾਤ
27 ਅਗਸਤ :(ਗੁਰਪ੍ਰੀਤ ਚਾਵਲਾ) ਕਰਤਾਰਪੁਰ ਤੇ ਕੋਰੀਡੋਰ ਨੂੰ ਲੈ ਕੇ ਭਾਰਤ-ਪਾਕਿਸਤਾਨ ਵਿੱਚ ਮੀਟਿੰਗ ਹੁੰਦੀਆਂ ਰਹਿੰਦੀਆਂ ਹਨ। ਇਸਦੇ ਨਾਲ ਹੀ ਕਰਤਾਰਪੁਰ ਲਾਂਘੇ ਨਾਲ ਸਿੱਖਾਂ ਦੀਆਂ ਤੇ ਪੰਜਾਬ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਪਾਕਿਸਤਾਨ ਵਿਚਕਾਰ ਬਣਨ ਰਹੇ ਪੁਲ ਨੂੰ ਲੈ ਕੇ ਭਾਰਤ ਪਾਕਿਸਤਾਨ ਦੀ ਅਹਿਮ ਮੀਟਿੰਗ ਹੋਈ। ਜਿਸ ਨੂੰ ਲੈ ਕੇ ਪਾਕਿਸਤਾਨ ਦੀ 7 ਮੈਂਬਰੀ ਟੀਮ ਦੀ ਭਾਰਤ ਦੀ11 ਮੈਂਬਰੀ ਟੀਮ ਨਾਲ ਜ਼ੀਰੋ ਲਾਇਨ ਤੇ ਅਹਿਮ ਮੀਟਿੰਗ ਹੋਈ। ਰਾਵੀ ਪੁਲ ਨੂੰ ਲੈ ਕੇ ਹੋਈ ਅਹਿਮ ਚਰਚਾ ਵਿੱਚ 420 ਮੀਟਰ ਲੰਮੇ ਪੁਲ ਨੂੰ ਲੈ ਕੇ ਤਕਨੀਕੀ ਪੱਖ ਤੇ ਗੱਲਬਾਤ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਸ਼ਾਮਿਲ ਨਹੀਂ ਹੋਇਆ।
Continue Reading