Uncategorized
ਭਾਸ਼ਾ ਵਿਭਾਗ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ

ਭਾਸ਼ਾ ਵਿਭਾਗ, ਪੰਜਾਬ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਾਹਿਰ ਲੁਧਿਆਣਵੀ ਦੀ ਜਸ਼ਨ-ਏ-ਸ਼ਤਾਬਦੀ ਮੌਕੇ ਉਰਦੂ ਸੈਮੀਨਾਰ ਅਤੇ ਮੁਸ਼ਾਇਰਾ ਕਰਵਾਇਆ ਗਿਆ, ਜਿਸ ਵਿਚ ਡਾ. ਰਾਜਵੰਤ ਕੌਰ ਪੰਜਾਬੀ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਭਾਸ਼ਣ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੇ ਸੰਤੁਲਿਤ ਸਮਾਜ ਵਿਚ ਨਾਰੀ ਨੂੰ ਸਿੱਖਿਅਤ ਕਰਨ ਅਤੇ ਧੀਆਂ ਵਾਂਗ ਪੁੱਤਾਂ ਅੰਦਰ ਵੀ ਅੱਛੇ ਸੰਸਕਾਰ ਪੈਦਾ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਨਦੀਮ ਅਹਿਮਦ ਨਦੀਮ ਅਤੇ ਡਾ. ਆਬਿਦ ਅਲੀ ਖਾਨ ਵੱਲੋਂ ਉਰਦੂ ਦੇ ਮਕਬੂਲ ਸ਼ਾਇਰ ਅਤੇ ਗੀਤਾਂ ਦੇ ਸ਼ਹਿਜਾਦੇ ਸਾਹਿਰ ਲੁਧਿਆਣਵੀ ਬਾਰੇ ਖੋਜ ਪੱਤਰ ਪੜ੍ਹੇ।
ਸਮਾਗਮ ਦੇ ਦੂਜੇ ਪੜਾਅ ਵਿਚ ਮੁਸ਼ਾਇਰੇ ਦਾ ਆਗਾਜ਼ ਕਰਨ ਤੋਂ ਪਹਿਲਾਂ ਸ਼ਮਾ ਰੌਸ਼ਨ ਕੀਤੀ ਗਈ ਅਤੇ ਨਾਮਵਰ ਸ਼ਾਇਰਾਂ ਵਲੋਂ ਆਪਣੇ ਕਲਾਮ ਪੇਸ਼ ਕੀਤੇ ਗਏ ਅਤੇ ਸ੍ਰੋਤਿਆਂ ਨੂੰ ਸਰਸ਼ਾਰ ਕੀਤਾ। ਜਿਨ੍ਹਾਂ ਵਿੱਚ ਮੈਡਮ ਸ਼ਹਿਨਾਜ਼ ਭਾਰਤੀ, ਸ਼੍ਰੀ ਜਤਿੰਦਰ ਪ੍ਰਵਾਜ਼, ਸ਼੍ਰੀ ਮੁਕੇਸ਼ ਆਲਮ, ਸ਼੍ਰੀ ਮੋਹਸਿਨ ਉਸਮਾਨੀ, ਮੈਡਮ ਮਹਿਕ ਭਾਰਤੀ, ਜਨਾਬ ਸਰਦਾਰ ਪੰਛੀ, ਸ਼੍ਰੀ ਸਮੀਰ ਅਲੀ ਸਮੀਰ, ਡਾ. ਮੁਹੰਮਦ ਰਫੀ, ਸ਼੍ਰੀ ਧਰਮ ਕੰਮੇਆਣਾ, ਸ਼੍ਰੀ ਗੁਰਮੀਤ ਸਿੰਘ, ਸ਼ਾਹਿਦ ਖੰਨਾ, ਮੈਡਮ ਪਰਵਿੰਦਰ ਕੌਰ, ਸੁਲਤਾਨਾ ਬੇਗਮ ਦਾ ਨਾਂ ਜਿਕਰਯੋਗ ਹੈ।
ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਡਾ. ਰਹਿਮਾਨ ਅਖ਼ਤਰ, ਸ਼੍ਰੋਮਣੀ ਉਰਦੂ ਸਾਹਿਤਕਾਰ ਵੱਲੋਂ ਸਾਹਿਰ ਲੁਧਿਆਣਵੀ ਦੇ ਸਮੁੱਚੇ ਜੀਵਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਉਹਨਾਂ ਵੱਲੋਂ ਵਿਭਾਗ ਨੂੰ ਉਰਦੂ ਦੀਆਂ ਪ੍ਰਸਿੱਧ ਹਸਤੀਆਂ ਦੇ ਮੋਨੋਗ੍ਰਾਫ ਲਿਖਵਾਉਣ ਬਾਰੇ ਵੀ ਕਿਹਾ ਹੈ। ਮੁੱਖ ਮਹਿਮਾਨ ਡਾ. ਅਜੀਜ਼ ਪਰੀਹਾਰ, ਸ਼੍ਰੋਮਣੀ ਉਰਦੂ ਸਾਹਿਤਕਾਰ ਵਲੋਂ ਆਪਣੇ ਭਾਸ਼ਣ ਵਿਚ ਸਾਹਿਰ ਲੁਧਿਆਣਵੀ ਦੇ ਜੀਵਨ ਅਤੇ ਸਾਹਿਤ ਪ੍ਰਤੀ ਦੇਣ ਸਬੰਧੀ ਵਿਚਾਰ ਪ੍ਰਗਟ ਕੀਤੇ। ਵਿਭਾਗ ਦੀ ਡਾਇਰੈਕਟਰ ਸ਼੍ਰੀਮਤੀ ਕਰਮਜੀਤ ਕੌਰ ਨੂੰ ਸਮਾਗਮ ਦੀ ਸਫਲਤਾ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਸ਼ਾ ਵਿਭਾਗ ਆਪਣੇ ਜ਼ਿੰਮੇ ਲੱਗੇ ਕਾਰਜਾਂ ਨੂੰ ਬਾਖੂਬੀ ਨਿਭਾਅ ਰਿਹਾ ਹੈ। ਡਾ. ਰੁਬੀਨਾ ਸ਼ਬਨਮ, ਸ਼੍ਰੋਮਣੀ ਉਰਦੂ ਸਾਹਿਤਕਾਰ ਵਲੋਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਾਹਿਰ ਲੁਧਿਆਣਵੀ ਅਤੇ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਭਾਵਪੂਰਨ ਵਿਚਾਰ ਪ੍ਰਗਟ ਕੀਤੇ ਗਏ। ਸਟੇਜ ਸਕੱਤਰ ਦਾ ਕਾਰਜ ਸ਼੍ਰੀ ਅਸ਼ਰਫ ਮਹਿਮੂਦ ਨੰਦਨ, ਸਹਾਇਕ ਡਾਇਰੈਕਟਰ ਵਲੋਂ ਬਾਖ਼ੂਬੀ ਨਿਭਾਇਆ ਗਿਆ। ਸਮਾਗਮ ਦੀ ਸਮਾਪਤੀ ‘ਤੇ ਡਾ. ਵੀਰਪਾਲ ਕੌਰ, ਡਿਪਟੀ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਵਲੋਂ ਆਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਡਾ. ਮਹੇਸ਼ ਗੌਤਮ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਸੁਰਜੀਤ ਸਿੰਘ ਭੱਟੀ, ਹਰਸ਼ ਕੁਮਾਰ ਹਰਸ਼, ਅੰਜੁਮ ਕਾਦਰੀ ਵੱਲੋਂ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ।