Corona Virus
ਇਰਾਨ ਵਿੱਚ ਕੋਰੋਨਾ ਵਾਇਰਸ ਮੌਤਾਂ ਲਈ ਫ਼ੁਟਬਾਲ ਮੈਦਾਨਾਂ ਤੋਂ ਵੀ ਵੱਡੇ ਕਬਰਸਤਾਨ

ਇਰਾਨ ਵਿੱਚ ਕੋਰੋਨਾ ਵਾਇਰਸ ਨਾਲ ਮੌਤਾਂ ਤੋਂ ਬਾਅਦ satellite ਰਾਹੀਂ ਵਿੱਖੇ ਫ਼ੁਟਬਾਲ ਮੈਦਾਨਾਂ ਤੋਂ ਵੀ ਵੱਡੇ ਕਬਰਸਤਾਨ। Satellite ਰਾਹੀਂ ਵਿੱਖੇ ਇਹਨਾਂ ਫ਼ੁਟਬਾਲ ਮੈਦਾਨਾਂ ਤੋਂ ਵੀ ਵੱਡੇ ਕਬਰਸਤਾਨ ਨੂੰ ਸਰਕਾਰਾਂ ਵਲੋਂ ਹਜ਼ਾਰਾਂ ਦੀ ਗਿਣਤੀ ਚ ਕੋਰੋਨਾ ਵਾਇਰਸ ਨਾਲ਼ ਪ੍ਰਭਾਵਿਤ ਮਰੀਜ਼ਾਂ ਅਤੇ ਸੈਂਕੜੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਲਈ ਉਚੇਚੇ ਤੌਰ ਉੱਤੇ ਬਣਾਇਆ ਗਿਆ ਹੈ।
ਕੋਰੋਨਾ ਮਹਾਂਮਾਰੀ ਦਾ ਕੇਂਦਰ ਰਹੇ ਕੋਮ (Qom) ਸ਼ਹਿਰ ਦੇ ਬਾਹਰ ਅਜਿਹੇ ਕਬਰਸਤਾਨ satellite ਤਸਵੀਰਾਂ ਰਾਹੀਂ ਦੇਖੇ ਜਾ ਰਹੇ ਨੇ। ਇਰਾਨ ਵਿੱਚ ਅਜੇ ਤੱਕ 9000 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ ਅਤੇ 354 ਮੌਤਾਂ ਅਧਿਕਾਰਿਤ ਤੌਰ ਤੇ ਐਲਾਨੀਆਂ ਗਈਆਂ ਨੇ।