Connect with us

National

ISRO ਦੇ ਪਹਿਲੇ ਸੂਰਜੀ ਮਿਸ਼ਨ ਆਦਿਤਿਆ ਐਲ-1 ਨੇ ਰਚਿਆ ਇਤਿਹਾਸ

Published

on

7 ਜਨਵਰੀ 2024: ਭਾਰਤ ਨੇ ਪੁਲਾੜ ‘ਚ ਨਵਾਂ ਇਤਿਹਾਸ ਰਚ ਦਿੱਤਾ ਹੈ, ਭਾਰਤ ਦਾ ਸੂਰਜ ਮਿਸ਼ਨ ਆਦਿਤਿਆ ਐਲ-1 ਆਪਣੇ ਟੀਚੇ ‘ਤੇ ਪਹੁੰਚ ਗਿਆ ਹੈ , ਓਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਇਸਰੋ ਨੂੰ ਇਸ ਸਫਲਤਾ ‘ਤੇ ਵਧਾਈ ਦਿੱਤੀ ਹੈ| ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ, ਭਾਰਤ ਦੀ ਪਹਿਲੀ ਸੋਲਰ ਆਬਜ਼ਰਵੇਟਰੀ ਆਦਿਤਿਆ-ਐਲ1 ਆਪਣੀ ਮੰਜ਼ਿਲ ‘ਤੇ ਪਹੁੰਚ ਗਿਆ ਹੈ| ਦੂਜੇ ਪਾਸੇ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਜਤਿੰਦਰ ਸਿਘ ਨੇ ਕਿਹਾ, ‘ਇਹ ਸਾਲ ਭਾਰਤ ਲਈ ਸ਼ਾਨਦਾਰ ਰਿਹਾ,ਇਸਦੇ ਨਾਲ ਹੀ ਇਸਰੋ ਦੇ ਸੂਰਜੀ ਮਿਸ਼ਨ ਆਦਿਤਿਆ-ਐਲ1 ਦੇ ਪ੍ਰਭਾਤ ਮੰਡਲ ਵਿੱਚ ਦਾਖਲ ਹੋਣ ‘ਤੇ ਇਸਰੋ ਦੇ ਮੁਖੀ ਐਸ ਸੋਮਨਾਥ ਨੇ ਵੀ ਟੀਮ ਦੀ ਪਿੱਠ ਵੀ ਥਾਪੜੀ|