Connect with us

World

ਇਟਲੀ ਦੇ ਡਾਕਟਰਾਂ ਦਾ ਦਾਅਵਾ, ਕੋਰੋਨਾ ਪਹਿਲਾਂ ਵਰਗਾ ਜਾਨਲੇਵਾ ਨਹੀਂ

Published

on

ਕਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਵਿਚ ਇਕ ਰਾਹਤ ਭਰੀ ਖਬਰ ਆਈ ਹੈ। ਇਟਲੀ ਦੇ ਚੋਟੀ ਦੇ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਹੌਲੀ-ਹੌਲੀ ਆਪਣੀ ਸਮਰੱਥਾ ਗਵਾ ਰਿਹਾ ਹੈ ਅਤੇ ਹੁਣ ਉਹ ਪਹਿਲਾਂ ਵਰਗਾ ਜਾਨਲੇਵਾ ਨਹੀਂ ਰਹਿ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਹੁਣ ਕਮਜ਼ੋਰ ਪੈ ਰਿਹਾ ਹੈ।ਜੇਨੋਆ ਦੇ ਸੈਨ ਮਾਰਟੀਨੋ ਹਸਪਤਾਲ ਵਿਚ ਛੂਤਕਾਰੀ ਰੋਗ ਪ੍ਰਮੁੱਖ ਡਾਕਟਟਰ ਮੈਟਿਓ ਬਾਸੇਟੀ ਨੇਕਿਹਾ, ”ਕੋਰੋਨਾਵਾਇਰਸ ਹੁਣ ਕਮਜ਼ੋਰ ਹੋ ਰਿਹਾ ਹੈ। ਇਸ ਵਾਇਰਸ ਵਿਚ ਹੁਣ ਪਹਿਲਾਂ ਵਰਗੀ ਸਮਰੱਥਾ ਨਹੀਂ ਰਹਿ ਗਈ ਹੈ ਜਿਵੇਂਕਿ 2 ਮਹੀਨੇ ਪਹਿਲਾਂ ਸੀ। ਸਪੱਸ਼ਟ ਰੂਪ ਨਾਲ ਇਸ ਸਮੇਂ ਦੀ ਕੋਵਿਡ – 19 ਬੀਮਾਰੀ ਵੱਖਰੀ ਹੈ।” ਲੋਮਬਾਰਡੀ ਦੇ ਸੈਨ ਰਾਫੇਲ ਹਸਪਤਾਲ ਦੇ ਪ੍ਰਮੁੱਖ ਅਲਬਰਟੋ ਜ਼ਾਂਗ੍ਰਿਲੋ ਨੇ ਦੱਸਿਆ,”ਪਿਛਲੇ 10 ਦਿਨਾਂ ਵਿਚ ਲਏ ਗਏ ਸਵੈਬ ਸੈਂਪਲ ਤੋਂ ਪਤਾ ਚੱਲਦਾ ਹੈ ਕਿ ਇਕ ਜਾਂ ਦੋ ਮਹੀਨੇ ਪਹਿਲਾਂ ਦੀ ਤੁਲਨਾ ਵਿਚ ਹੁਣ ਇਹਨਾਂ ਵਿਚ ਵਾਇਰਲ ਲੋਡ ਦੀ ਮਾਤਰਾ ਬਹੁਤ ਘੱਟ ਹੈ।”
ਗੌਰਤਲਬ ਹੈ ਕਿ ਇਟਲੀ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਹੈ ਅਤੇ ਕੋਵਿਡ-19 ਨਾਲ ਹੋਣ ਵਾਲੀਆਂ ਸਭ ਤੋਂ ਜ਼ਿਆਦਾ ਮੌਤਾਂ ਵਿਚ ਇਟਲੀ ਤੀਜੇ ਨੰਬਰ ‘ਤੇ ਹੈ। ਭਾਵੇਂਕਿ ਮਈ ਮਹੀਨੇ ਵਿਚ ਇੱਥੇ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਅਤੇ ਮੌਤਾਂ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ ਅਤੇ ਇੱਥੇ ਕਈ ਜਗ੍ਹਾ ‘ਤੇ ਸਖਤ ਤਾਲਾਬੰਦੀ ਨੂੰ ਖੋਲ੍ਹਿਆ ਜਾ ਰਿਹਾ ਹੈ