Connect with us

WORLD

BRI ਪ੍ਰੋਜੈਕਟ ਤੋਂ ਵੱਖ ਹੋਏ ਇਟਲੀ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ,ਜਾਣੋ

Published

on

7 ਦਸੰਬਰ 2023: ਇਟਲੀ ਨੇ ਚੀਨ ਨੂੰ ਵੱਡਾ  ਝਟਕਾ ਦਿੱਤਾ ਹੈ। ਦੱਸ ਦੇਈਏ ਕਿ ਇਟਲੀ ਨੇ ਚੀਨ ਨੂੰ ਝਟਕਾ ਦਿੰਦੇ ਹੋਏ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਤੋਂ ਹਟਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਟਲੀ ਦੀ ਸਰਕਾਰ ਨੇ ਇਸ ਕਦਮ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਖਟਾਸ ਆਉਣ ਅਤੇ ਦੇਸ਼ ਦੀ ਆਰਥਿਕਤਾ ਨੂੰ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਕੀਤਾ ਹੈ। ਸੂਤਰਾਂ ਨੇ ਬੁੱਧਵਾਰ (6 ਦਸੰਬਰ) ਨੂੰ ਦੱਸਿਆ ਕਿ ਇਟਲੀ ਨੇ ਅਧਿਕਾਰਤ ਤੌਰ ‘ਤੇ ਚੀਨ ਨੂੰ ਸੂਚਿਤ ਕੀਤਾ ਹੈ ਕਿ ਉਹ ਬੀ.ਆਰ.ਆਈ. ਨੂੰ ਛੱਡ ਰਿਹਾ ਹੈ। ਇਟਲੀ 2019 ਵਿੱਚ ਚੀਨ ਦੇ ਇਸ ਡਰੀਮ ਪ੍ਰੋਜੈਕਟ ਵਿੱਚ ਸ਼ਾਮਲ ਹੋਇਆ ਸੀ ਅਤੇ ਇਸ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਵਾਲਾ ਇੱਕਲੌਤਾ ਯੂਰਪੀਅਨ ਦੇਸ਼ ਸੀ।