Connect with us

Punjab

ਕੈਨੇਡਾ ‘ਚ ਨਿਆਗਰਾ ਫਾਲਜ਼ ‘ਚ ਡਿੱਗਣ ਨਾਲ ਜਲੰਧਰ ਦੀ ਲੜਕੀ ਦੀ ਮੌਤ, ਪਿੰਡ ‘ਚ ਫ਼ੈਲੀ ਸਨਸਨੀ

Published

on

ਕੈਨੇਡਾ ‘ਚ ਨਿਆਗਰਾ ਫਾਲਜ਼ ‘ਚ ਡਿੱਗਣ ਨਾਲ ਜਲੰਧਰ ਦੀ ਰਹਿਣ ਵਾਲੀ ਇਕ ਲੜਕੀ ਦੀ ਮੌਤ ਹੋ ਗਈ। ਪਿੰਡ ਲੋਹੀਆਂ ਦੀ ਰਹਿਣ ਵਾਲੀ 21 ਸਾਲਾ ਪੂਨਮਦੀਪ ਕੌਰ ਆਪਣੇ ਦੋਸਤਾਂ ਨਾਲ ਨਿਆਗਰਾ ਫਾਲਜ਼ ਦੇਖਣ ਗਈ ਸੀ। ਇਸ ਦੌਰਾਨ ਅਚਾਨਕ ਉਸ ਦਾ ਪੈਰ ਫਿਸਲ ਜਾਂਦਾ ਹੈ ਤੇ ਉਹ ਖਾਈ ਵਿੱਚ ਡਿੱਗ ਜਾਂਦੀ ਹੈ । ਪੂਨਮਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੈਨੇਡੀਅਨ ਅੰਬੈਸੀ ਨੇ ਪੂਨਮਦੀਪ ਦੇ ਪਰਿਵਾਰ ਨੂੰ ਹਾਦਸੇ ਦੀ ਸੂਚਨਾ ਦਿੱਤੀ। ਇਸ ਖਬਰ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।

ਪੂਨਮ ਦੀ ਮੌਤ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਕੈਨੇਡਾ ਵਿੱਚ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕਰ ਰਹੇ ਹਨ। ਪੂਨਮਦੀਪ ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਪੂਨਮ ਦੀ ਲਾਸ਼ ਨੂੰ ਜਲਦੀ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਰਸਮੀ ਕਾਰਵਾਈਆਂ ਜਲਦੀ ਪੂਰੀਆਂ ਕੀਤੀਆਂ ਜਾਣ।