Connect with us

Punjab

ਜਲੰਧਰ ਦੀ ਐਸਟੀਐਫ ਦੀ ਟੀਮ ਨੂੰ ਮਿਲੀ ਵੱਡੀ ਸਫਲਤਾ, ਹੈਰੋਇਨ ਸਣੇ ਦੋ ਨੌਜਵਾਨ ਕੀਤੇ ਕਾਬੂ

Published

on

ਅੰਮ੍ਰਿਤਸਰ 29 ਦਸੰਬਰ 2023:  ਜਲੰਧਰ ਐਸਟੀਐੱਫ ਨੂੰ ਉਸ ਸਮੇਂ ਨਸ਼ੇ ਦੇ ਖਿਲਾਫ ਕਾਰਵਾਈ ਦੋਰਾਨ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ ‘ਤੇ ਅੰਮ੍ਰਿਤਸਰ ਦੇ ਵੱਲਾ ਏਅਰਪਰਟ ਰੋਡ ਦੇ ਕੋਲ਼ ਨਾਕਾ’ਬੰਦੀ ਦੋਰਾਨ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 300 ਗ੍ਰਾਮ ਹੈਰੋਇਨ ਅਤੇ 1 ਬੈਲੇਰੋ ਗੱਡੀ ਸਣੇ ਕਾਬੂ ਕੀਤਾ ਹੈ ।ਐੱਸ.ਟੀ.ਐੱਫ ਅਧਿਕਾਰੀਆਂ ਮੁਤਾਬਕ ਫੜੇ ਗਏ ਤਿੰਨੋ ਨੌਜਵਾਨ ਅੰਮ੍ਰਿਤਸਰ ਦੇ ਹੀ ਵਸਨੀਕ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਛੇਹਰਟਾ ਸਾਈਡ ਦੇ ਰਿਹਣ ਵਾਲ਼ੇ ਹੈ ਪੁਲਿਸ ਨੂੰ ਵੇਖ਼ ਕੇ ਇਨ੍ਹਾਂ ਨੌਜਵਾਨਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਉਕਤ ਨੌਜਵਾਨ ਹੈਰੋਇਨ ਕਿੱਥੋਂ ਲੈ ਕੇ ਆਏ ਸਨ ਅਤੇ ਕਿੱਥੇ ਵੇਚਣ ਜਾ ਰਹੇ ਸਨ।ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਪੁੱਛਗਿੱਛ ਦੌਰਾਨ ਹੋਰ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਉਣਾ ਕਿਹਾ ਕਿ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਦੇ ਪਾਕਿਸਤਾਨ ਦੇ ਸਮਗਲਰਾਂ ਨਾਲ ਵੀ ਸੰਬੰਧ ਹਨ ਜਾ ਨਹੀਂ।