Connect with us

Politics

ਜੰਮੂ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਸੀ ਤੇ ਫਿਰ ਪੰਜਾਬੀ ਭਾਸ਼ਾ ਨਾਲ ਵਿਤਕਰਾ ਕਿਉਂ ?-ਤਿਵਾੜੀ

ਸ਼੍ਰੀ ਆਨੰਦਪੁਰ ਸਾਹਿਬ ਦੇ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਨੇ ਪੰਜਾਬੀ ਭਾਸ਼ਾ ਦਾ ਮੁੱਦਾ ਚੁੱਕਿਆ

Published

on

14 ਸਤੰਬਰ :ਅੱਜ ਕੋਰੋਨਾ ਕਾਲ ਸਮੇਂ ਲੋਕ-ਸਭਾ ਤੇ ਰਾਜ ਸਭਾ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਹੋਈ ਹੈ  ਜਿਸ ਵਿੱਚ ਅਹਿਮ ਮੁੱਦਿਆਂ ਤੇ ਵੱਖ-ਵੱਖ ਮਸਲਿਆਂ ਬਾਰੇ ਚਰਚਾ ਕੀਤੀ ਗਈ। ਜਿੱਥੇ ਆਰਡੀਨੈਂਸ ਦੇ ਮੁੱਦੇ ਨੂੰ ਖੂਬ ਚੁੱਕਿਆ ਗਿਆ,ਉੱਥੇ ਹੀ ਸ਼੍ਰੀ ਆਨੰਦਪੁਰ ਸਾਹਿਬ ਦੇ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਨੇ ਪੰਜਾਬੀ ਭਾਸ਼ਾ ਦਾ ਮੁੱਦਾ ਚੁੱਕਿਆ ਹੈ,ਮੁਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ਭਾਜਪਾ ਨੂੰ ਕਿਹਾ ਹੈ ਕਿ ਉਹ ਸਾਡੀ ਪੰਜਾਬੀ ਭਾਸ਼ਾ ਨਾਲ ਵਿਤਕਰਾ ਕਰ ਰਹੇ ਹਨ ਅਤੇ ਪੰਜਾਬੀ ਭਾਸ਼ਾ ਪ੍ਰਤੀ ਉਹਨਾਂ ਦਾ ਇਹ ਰੁੱਖਾ ਵਤੀਰਾ ਸਹੀ ਨਹੀਂ ਹੈ। 
ਕੇਂਦਰ ਸਰਕਾਰ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ 5 ਅਧਿਕਾਰਿਤ ਭਾਸ਼ਾਵਾਂ ਨੂੰ ਨੋਟੀਫਾਈ ਕੀਤਾ ਹੈ ਅਤੇ ਪੰਜਾਬੀ ਭਾਸ਼ਾ ਨਾਲ ਵਿਤਕਰਾ ਕਰਦੇ ਹੋਏ ਪੰਜਾਬੀ ਨੂੰ ਨਜ਼ਰਅੰਦਾਜ਼ ਕੀਤਾ ਹੈ।  
ਪੰਜਾਬੀ ਭਾਸ਼ਾ ਨੂੰ ਜੰਮੂ ਵਿੱਚੋਂ ਨਜ਼ਰਅੰਦਾਜ਼ ਕਰਨ ਤੇ ਪੰਜਾਬੀਆਂ ਵੱਲੋਂ ਜੰਮੂ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਹੁਣ ਮੁਨੀਸ਼ ਤਿਵਾੜੀ ਨੇ ਇਹ ਮੁੱਦਾ ਚੁੱਕਿਆ, ਤਿਵਾੜੀ ਨੇ ਕਿਹਾ ਕਿ ‘ਇਹ ਇੱਕ ਸੰਵੇਦਨਸ਼ੀਲ ਵਿਸ਼ਾ ਹੈ,ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਨੇ ਸੰਨ 1708ਈ. ਵਿੱਚ ਜੰਮੂ ਤੇ ਅਧਿਕਾਰ ਕੀਤਾ ਸੀ ਅਤੇ 1820 ਵਿੱਚ ਮਹਾਰਾਜਾ ਰਣਜੀਤ ਨੇ ਜੰਮੂ ਦੀ ਜਾਗੀਰ ਗੁਲਾਬ ਸਿੰਘ ਦੇ ਪਿਤਾ ਮੀਆਂ ਕਿਸ਼ੋਰ ਸਿੰਘ ਜਾਮਵਾਲ ਨੂੰ ਸੌਂਪੀ ਸੀ ਅਤੇ 1822 ‘ਚ ਵਿੱਚ ਮਹਾਰਾਜਾ ਰਣਜੀਤ ਨੇ ਮਹਾਰਾਜਾ ਗੁਲਾਬ ਸਿੰਘ ਦਾ ਰਾਜਤਿਲਕ ਕਰਕੇ ਇਸ ਜਾਗੀਰ ਨੂੰ ਸੌਂਪਿਆ ਸੀ,ਪਿੱਛਲੇ 200 ਸਾਲ ਤੋਂ ਜੰਮੂ ਵਿੱਚ ਪੰਜਾਬੀ ਭਾਸ਼ਾ ਦਾ ਬੋਲਬਾਲਾ ਹੈ ਅਤੇ ਪੰਜਾਬੀ ਦੀਆਂ ਕਈ ਉੱਪ-ਬੋਲੀਆਂ ਦਾ ਜੰਮੂ ਤੇ ਅਸਰ ਹੈ,ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬੀ ਬਾਹਸ਼ਾ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ।