World
ਪਿੰਡਾਂ ਨੂੰ ਵਸਾਉਣ ਲਈ ਜਾਪਾਨ ਦੇ ਰਿਹਾ ਹੈ ਪੈਸਾ,ਪ੍ਰਤੀ ਬੱਚਾ 6 ਲੱਖ ਰੁਪਏ

ਜਾਪਾਨ ਵਿੱਚ ਤੇਜ਼ੀ ਨਾਲ ਵੱਧ ਰਹੀ ਆਬਾਦੀ ਦੇ ਕਾਰਨ ਸਰਕਾਰ ਰਾਜਧਾਨੀ ਟੋਕੀਓ ਅਤੇ ਹੋਰ ਮਹਾਨਗਰਾਂ ਨੂੰ ਛੱਡਣ ਲਈ ਪ੍ਰਤੀ ਬੱਚੇ ਨੂੰ 6 ਲੱਖ 36 ਹਜ਼ਾਰ ਰੁਪਏ ਦੇ ਰਹੀ ਹੈ, ਤਾਂ ਜੋ ਉਹ ਪੇਂਡੂ ਖੇਤਰਾਂ ਵਿੱਚ ਜਾ ਕੇ ਆਪਣਾ ਘਰ ਬਣਾ ਸਕਣ।
ਜਾਪਾਨ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਨੌਜਵਾਨ ਮਾਪੇ ਟੋਕੀਓ ਛੱਡ ਕੇ ਕਿਤੇ ਹੋਰ ਵਸਣ ਲੱਗੇ ਤਾਂ ਉਨ੍ਹਾਂ ਨੂੰ ਹੋਰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਸਰਕਾਰ ਨੂੰ ਉਮੀਦ ਹੈ ਕਿ 2027 ਤੱਕ 10,000 ਲੋਕ ਟੋਕੀਓ ਤੋਂ ਪੇਂਡੂ ਖੇਤਰਾਂ ਵਿੱਚ ਚਲੇ ਜਾਣਗੇ।