Connect with us

Punjab

ਨਹੀਂ ਰਹੇ ਸੰਗਰੂਰ ਤੋਂ world punjabi tv ਦੇ ਪੱਤਰਕਾਰ

ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

Published

on

ਪੱਤਰਕਾਰ ਵਿਨੋਦ ਗੋਇਲ ਕਹਿ ਗਏ ਇਸ ਦੁਨੀਆਂ ਨੂੰ 

ਨਹੀਂ ਰਹੇ ਸੰਗਰੂਰ ਤੋਂ world punjabi tv ਦੇ ਪੱਤਰਕਾਰ

ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ 

29 ਅਗਸਤ : ਪ੍ਰੈਸ ਅਤੇ ਪੱਤਰਕਾਰੀ ਹਰ ਦੇਸ਼ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਪ੍ਰੈਸ ਨੂੰ ਆਜ਼ਾਦੀ ਦਿੱਤੀ ਗਈ। ਜਿਸਦੇ ਨਾਲ ਇੱਕ ਪੱਤਰਕਾਰ  ਨੂੰ ਸੱਚ ਅਤੇ ਲੋਕਾਂ ਦੀ ਆਵਾਜ਼ ਵੀ ਕਿਹਾ ਜਾ ਸਕਦਾ ਹੈ। 
ਪਰ ਪੰਜਾਬ ਦੀ ਪੱਤਰਕਾਰੀ ਵਿੱਚ ਇਸ ਸਮੇਂ ਸੋਗ ਦੀ ਲਹਿਰ ਛਾ ਗਈ ਜਦ ਪਤਾ ਲੱਗਿਆ ਕਿ ਸੰਗਰੂਰ ਦੇ ਪੱਤਰਕਾਰ ਵਿਨੋਦ ਗੋਇਲ ਦੀ ਅਚਾਨਕ ਮੌਤ ਹੋ ਗਈ ਹੈ। ਅੱਜ ਸਵੇਰੇ 5 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋਈ ਹੈ। ਵਿਨੋਦ ਨੂੰ ਸ਼ੂਗਰ ਦਾ ਰੋਗ ਵੀ ਸੀ ਜਿਸਦੇ ਚਲਦੇ ਉਹਨਾਂ ਅਪ੍ਰੇਸ਼ਨ ਵੀ ਕਰਨਾ ਪਿਆ ਸੀ ਅਤੇ ਉਹਨਾਂ ਦਾ ਅੰਗੂਠਾ ਕੱਟਣਾ ਪਿਆ ਸੀ। ਪਿੱਛਲੇ ਦੋ ਦਿਨਾਂ ਤੋਂ ਵਿਨੋਦ ਗੋਇਲ ਦੀ ਹਾਲਤ ਜਿਆਦਾ ਹੀ ਖ਼ਰਾਬ ਸੀ ਅਤੇ ਉਹਨਾਂ ਦੀ ਮੌਤ ਹੋ ਗਈ। 
ਵਿਨੋਦ ਦੀ ਉਮਰ 45 ਸਾਲ ਸੀ ਅਤੇ ਉਹਨਾਂ ਦੇ ਤਿੰਨ ਬੱਚੇ ਸਨ। ਉਹ ਸੰਗਰੂਰ ਤੋਂ ਵਰਲਡ ਪੰਜਾਬੀ ਟੀਵੀ ਲਈ ਪੱਤਰਕਾਰੀ ਕਰਦੇ ਸਨ।