Punjab
ਜੂਡੋ ਚੈਂਪੀਅਨਸ਼ਿਪ: ਜਲੰਧਰ ਦੀ ਸੰਜਨਾ ਨੇ ਕੀਤਾ ਮੁਕਾਮ ਹਾਸਲ

ਜਲੰਧਰ 26 ਨਵੰਬਰ 2203: ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਜੂਡੋ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਜਿਸ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਅੰਡਰ-17 ਖਿਡਾਰੀ ਭਾਗ ਲੈ ਰਹੇ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਤਾਰਨਜੀਤ ਸਿੰਘ ਮੁੱਖ ਮਹਿਮਾਨ, ਅਜੀਤਪਾਲ ਸਿੰਘ ਵਿਸ਼ੇਸ਼ ਮਹਿਮਾਨ ਸਨ ਅਤੇ ਉਨ੍ਹਾਂ ਦੇ ਨਾਲ ਡੀ.ਐਮ. ਸਪੋਰਟਸ ਇਕਬਾਲ ਰੰਧਾਵਾ, ਸੁਰਿੰਦਰ ਕੁਮਾਰ ਇੰਟਰਨੈਸ਼ਨਲ ਜੂਡੋ ਰੈਫਰੀ ਵੀ ਹਾਜ਼ਰ ਸਨ। ਸੁਰਿੰਦਰ ਕੁਮਾਰ ਜੂਡੋ ਰੈਫਰੀ ਨੇ ਦੱਸਿਆ ਕਿ 44 ਕਿਲੋ ਭਾਰ ਵਰਗ ਵਿੱਚ ਜਲੰਧਰ ਦੀ ਸੰਜਨਾ ਨੇ ਪਹਿਲਾ, ਹੁਸ਼ਿਆਰਪੁਰ ਦੀ ਐਂਜਲੀਨਾ ਨੇ ਦੂਜਾ ਅਤੇ ਐਸ.ਐਸ.ਨਗਰ ਦੀ ਪ੍ਰਦੀਪ ਕੌਰ ਅਤੇ ਤਰਨਤਾਰਨ ਦੀ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।