Connect with us

Uncategorized

ਕੰਗਣਾ ਰਣੌਤ ਨੇ ਸੰਜੈ ਰਾਉਤ ਨੂੰ ਦਿੱਤਾ ਠੋਕਵਾਂ ਜਵਾਬ,ਮੈਂ 9 ਸਤੰਬਰ ਨੂੰ ਆ ਰਹੀ ਆ ਮੁੰਬਈ

ਇੱਕ ਵੀਡੀਓ ਵਿੱਚ ਕੱਢੀ ਆਪਣੀ ਭੜਾਸ,ਕੰਗਣਾ ਰਣੌਤ ਅਤੇ ਸੰਜੈ ਰਾਉਤ ਮਾਮਲਾ

Published

on

ਕੰਗਣਾ ਰਣੌਤ ਤੇ ਸੰਜੈ ਰਾਉਤ ਨੂੰ ਦਿੱਤਾ ਮੂੰਹ ਤੋੜ ਜਵਾਬ 
ਇੱਕ ਵੀਡੀਓ ਵਿੱਚ ਕੱਢੀ ਆਪਣੀ ਭੜਾਸ 
ਕਿਹਾ 9 ਸਤੰਬਰ ਨੂੰ ਆ ਰਹੀ ਹਾਂ ਮੁੰਬਈ 
ਆਪਣੇ ਦੇਸ਼ ਵਿੱਚ ਮੈਂ ਅਜ਼ਾਦ ਹਾਂ :ਕੰਗਣਾ 

7 ਸਤੰਬਰ : ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਜਿੱਥੇ ਆਪਣੀਆਂ ਫ਼ਿਲਮਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ,ਉੱਥੇ ਹੀ ਉਹ ਆਪਣੀਆਂ ਬਿਆਨ-ਬਾਜ਼ੀਆਂ ਕਰਕੇ ਵੀ ਸੁਰਖੀਆਂ ‘ਚ ਰਹਿੰਦੀ ਹੈ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਵਿੱਚ ਵੀ ਆਪਣਾ ਬਿਆਨ ਦਿੱਤਾ ਸੀ,ਜਿਸ ਕਰਕੇ ਉਸਦੇ ਬਹੁਤ ਸਾਰੇ ਵਿਰੋਧੀ ਪੈਦਾ ਹੋ ਸਨ। ਆਪਣੇ ਇੱਕ ਹੋਰ ਅਜਿਹੇ ਹੀ  ਬਿਆਨ ਵਿੱਚ ਕੰਗਣਾ ਨੇ ਮਹਾਰਾਸ਼ਟਰ ਬਾਰੇ ਕਿਹਾ ਸੀ ਮੁੰਬਈ ਹੁਣ ਉਸ ਨੂੰ ਪਾਕਿਸਤਾਨ ਅਧਿਕਾਰਤ ਕਸ਼ਮੀਰ ਵਰਗਾ ਲੱਗ ਰਿਹਾ ਹੈ(ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ) ਜਿਸ ਕਰਕੇ ਕੰਗਣਾ ਰਣੌਤ ਉੱਤੇ ਮਹਾਰਾਸ਼ਟਰ ਸ਼ਿਵ ਸੈਨਾ ਦੇ ਪਾਰਟੀ ਲੀਡਰ ਸੰਜੈ ਰਾਉਤ ਨੇ ਆਪਣਾ ਗੁੱਸਾ ਕੱਢਿਆ ਤੇ ਸੰਜੈ ਰਾਉਤ ਨੇ ਕੰਗਣਾ ਨੂੰ ਕਿਹਾ ਕਿ ਉਹ ਹੁਣ ਮੁੰਬਈ ਆ ਕੇ ਦਿਖਾਵੇ। ਸੰਜੈ ਨੇ ਕੰਗਣਾ ਲਈ ‘ਹਰਾਮਖ਼ੋਰ ਲੜਕੀ’ ਵੀ ਕਿਹਾ। 
ਕੰਗਣਾ  ਰਣੌਤ ਦੇ ਖ਼ਤਰੇ ਨੂੰ ਦੇਖਦੇ ਹੋਏ,ਕੰਗਣਾ ਦੇ ਪਿਤਾ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਕੰਗਣਾ ਦੀ ਸੁਰੱਖਿਆ ਲਈ ਅਪੀਲ ਕੀਤੀ ਸੀ ਅਤੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੁਣ ਕੰਗਣਾ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਮੁਹਾਈਆ ਕਰਵਾਈ ਹੈ। ਇਸ ਸੁਰੱਖਿਆ ਦਾ ਮੁੱਖ ਕਾਰਨ ਇਹੀ ਹੈ ਕਿ ਸੰਜੈ ਰਾਉਤ ਤੇ ਕੰਗਣਾ ਦੀ ਸ਼ਬਦੀ ਜੰਗ ਵੱਧਦੀ ਹੀ ਜਾਂਦੀ ਹੈ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਮਹਿਲਾਵਾਂ ਵੱਲੋਂ ਵੀ ਕੰਗਣਾ ਦਾ ਵਿਰੋਧ ਕੀਤਾ ਗਿਆ ਹੈ। 
ਕੰਗਣਾ ਨੇ ਹੁਣ ਇੱਕ ਵੀਡੀਓ ਵਿੱਚ ਸੰਜੈ ਰਾਉਤ ਨੂੰ ਕਰਾਰਾ ਜਵਾਬ ਦਿੱਤਾ ਹੈ ਅਤੇ ਉਸਨੇ ਕਿਹਾ ਕਿ ਉਹ 9 ਸਤੰਬਰ ਨੂੰ ਮੁੰਬਈ ਆ ਰਹੀ ਹੈ।