Corona Virus
ਖੰਨਾ ਪੁਲਿਸ ਵੱਲੋ ਪੰਜਵੇਂ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੂਰਬ ਮਨਾਇਆ ਗਿਆ
ਖੰਨਾ, ਹਰਪ੍ਰੀਤ ਸਿੰਘ, 26 ਮਈ : ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜਿੱਥੇ ਪੂਰੀ ਦੁਨੀਆਂ ਵਿਚ ਮਨਾਇਆ ਜਾ ਰਿਹਾ ਹੈ ਉੱਥੇ ਖੰਨਾ ਪੁਲਿਸ ਦੇ ਪੂਰੇ ਮਹਿਕਮੇ ਨੇ ਮਿਲ ਕੇ ਐਸ.ਐਸ.ਪੀ ਦਫਤਰ ਦੇ ਬਾਹਰ ਮਿੱਠੇ ਜਲ ਦੀ ਛਬੀਲ ਲਗਾਈ ਗਈ, ਜਿਸ ਵਿੱਚ ਐਸ.ਐਸ.ਪੀ ਖੰਨਾ ਹਰਪ੍ਰੀਤ ਸਿੰਘ ਖੁੱਦ ਛਬੀਲ ਦੀ ਸੇਵਾ ਕਰਦੇ ਹੋਏ ਨਜ਼ਰ ਆਏ, ਉੱਥੇ ਹੀ ਖੰਨਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵੀ ਇਸ ਮਿੱਠੇ ਜਲ ਦੀ ਸੇਵਾ ਵਿਚ ਸੇਵਾ ਕਰਕੇ ਅਪੋ – ਆਪਣਾ ਯੋਗਦਾਨ ਪਾਇਆ, ਇਸ ਮੌਕੇ ਐਸ ਐਸ ਪੀ ਖੰਨਾ ਨੇ ਕਿਹਾ ਕਿ ਪ੍ਰਮਾਤਮਾ ਸਭ ਨੂੰ ਗੁਰੂ ਘਰਾਂ ਨਾਲ ਜੋੜਨ ਦਾ ਬਲ ਬਖਸ਼ੇ, ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਦੇਸ਼ ਵਿਚ ਵੱਖ ਵੱਖ ਸੰਗਠਨਾਂ ਦੇ ਵੱਲੋਂ ਲੰਗਰ ਲਗਾਏ ਗਏ ਸਨ, ਇਸ ਦੇ ਨਾਲ ਹੀ ਖੰਨਾ ਪੁਲਿਸ ਵੱਲੋਂ ਵੀ ਜਰੂਰਤਮੰਦ ਲੋਕਾਂ ਤੱਕ ਲੰਗਰ ਪਹੁੰਚਾ ਗਏ ਸਨ, ਇਸ ਲੜੀ ਨੂੰ ਅੱਗੇ ਵਧਾਉੰਦੇ ਹੋਏ ਅੱਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਤੇ ਠੰਡੇ ਮਿੱਠੇ ਜਲ ਦੇ ਲੰਗਰ ਲਗਾਏ ਗਏ ਹਨ।