Punjab
ਖੰਨਾ : ਸਹਿਕਾਰਤਾ ਵਿਭਾਗ ਦੇ ਸੁਪਰਡੈਂਟ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਖੰਨਾ 6 ਦਸੰਬਰ 2023: ਕਸਬਾ ਪਾਇਲ ਵਿਖੇ ਸਹਿਕਾਰਤਾ ਵਿਭਾਗ ਦੇ ਸੁਪਰਡੈਂਟ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੁਰਮਿੰਦਰ ਸਿੰਘ ਵਾਸੀ ਗੁਰੂ ਅਮਰਦਾਸ ਨਗਰ, ਨੇੜੇ ਲੋਧੀ ਕਲੱਬ, ਲੁਧਿਆਣਾ ਵਜੋਂ ਹੋਈ। ਜਾਣਕਾਰੀ ਅਨੁਸਾਰ ਗੁਰਮਿੰਦਰ ਸਹਿਕਾਰਤਾ ਵਿਭਾਗ ਵਿੱਚ ਸੁਪਰਡੈਂਟ ਵਜੋਂ ਤਾਇਨਾਤ ਸੀ। ਉਸਦੀ ਡਿਊਟੀ ਪਾਇਲ ਵਿਖੇ ਸੀ। ਗੁਰਮਿੰਦਰ ਦਾ ਵਿਆਹ ਰਮਨਦੀਪ ਕੌਰ ਨਾਲ ਹੋਇਆ ਸੀ। ਉਨ੍ਹਾਂ ਦਾ ਇੱਕ ਲੜਕਾ ਅਤੇ ਇੱਕ ਲੜਕੀ ਹੈ। ਗੁਰਮਿੰਦਰ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ। ਇਸ ਸਬੰਧੀ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ। ਇਸ ਕਾਰਨ ਗੁਰਮਿੰਦਰ ਪਾਇਲ ਦੇ ਪਿੰਡ ਰਾਈਮਾਜਰਾ ਵਿਖੇ ਇਕੱਲਾ ਰਹਿੰਦਾ ਸੀ। ਪਤਨੀ ਨਾਲ ਝਗੜੇ ਕਾਰਨ ਉਹ ਬਹੁਤ ਪਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਗੁਰਮਿੰਦਰ ਨੇ ਰਾਈਮਾਜਰਾ ਸਥਿਤ ਕਿਰਾਏ ਦੇ ਕਮਰੇ ‘ਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।