Uncategorized
ਲਾਲ ਨਹੀਂ ਗੁਲਾਬੀ ਲਹਿੰਗੇ ‘ਚ ਨਜ਼ਰ ਆਏਗੀ ਕਿਆਰਾ, ਰਾਇਲ ਵੈਡਿੰਗ ‘ਚ ਇਹ ਵੀ ਹੋਵੇਗਾ ਖਾਸ

ਬੀ-ਟਾਊਨ ਦਾ ਸਭ ਤੋਂ ਪਿਆਰਾ ਅਤੇ ਸਟਾਰ ਜੋੜਾ ਜਾਂ ਕਹਿ ਲਓ ‘ਸ਼ੇਰ ਸ਼ਾਹ’ ਦੀ ਜੋੜੀ ਤਿੰਨ ਸਾਲ ਦੀ ਡੇਟਿੰਗ,ਰੋਮਾਂਸ,ਯਾਤਰਾ ਅਤੇ ਪਿਆਰ ਭਰੇ ਪਲ ਬਿਤਾਉਣ ਤੋਂ ਬਾਅਦ ਆਖਰਕਾਰ ਅੱਜ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਰਾਜਸਥਾਨ ਦੇ ਜੈਸਲਮੇਰ ਸਥਿਤ ਸੂਰਿਆਗੜ੍ਹ ਪੈਲੇਸ ‘ਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਸਿਧਾਰਥ-ਕਿਆਰਾ ਦੇ ਵਿਆਹ ਦੀਆਂ ਰਸਮਾਂ ਤੋਂ ਬਾਅਦ ਅੱਜ ਯਾਨੀ 7 ਫਰਵਰੀ ਨੂੰ ਸੱਤ ਫੇਰੇ ਲੈ ਕੇ ਉਨ੍ਹਾਂ ਦਾ ਵਿਆਹ ਹੋਵੇਗਾ। ਦੋਵਾਂ ਦੇ ਪਰਿਵਾਰਾਂ ਸਮੇਤ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਸਟਾਰ ਜੋੜੇ ਦੇ ਵਿਆਹ ਦਾ ਹਿੱਸਾ ਬਣਨ ਲਈ ਪਹੁੰਚੀਆਂ ਹਨ।
