Uncategorized
ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਬਿਹਾਰ ‘ਚ ਕਿਸਾਨਾਂ ਨੇ 12 ਵਜੇ ਤੋਂ ਪਹਿਲਾਂ ਹੀ ਰੋਕੀ ਟ੍ਰੇਨ

ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਗਠਨ ਅੱਜ ਦੁਪਹਿਰੇ 12 ਵਜੇ ਤੋਂ 4 ਵਜੇ ਤਕ ਦੇਸ਼ ਭਰ ਵਿਚ ਰੇਲਾਂ ਰੋਕ ਕੇ ਆਪਣਾ ਵਿਰੋਧ ਦਰਜ ਕਰਵਾਉਣ ਵਾਲੇ ਹਨ। ਰੇਲ ਰੋਕੇ ਅੰਦੋਲਨ ਬਾਰੇ ਕਿਸਾਨ ਜਥੇਬੰਦੀਆਂ ‘ਚ ਆਪਸੀ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਚੁੱਕੇ ਹਨ। ਯੂਪੀ ਗੇਟ ‘ਤੇ ਧਰਨੇ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਸਥਾਨਕ ਪੱਥਰ ‘ਤੇ ਰੇਲਾਂ ਰੋਕੀਆਂ ਜਾਣਗੀਆਂ ਯਾਨੀ ਪ੍ਰੋਟੈਸਟ ਵਾਲੀ ਜਗ੍ਹਾ ਕਿਸਾਨ ਰੇਲ ਰੋਕਣ ਨਹੀਂ ਜਾਵੇਗਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਨੇ ਐਲਾਨ ਕੀਤਾ ਹੈ, ਕਿ ਪੰਜਾਬ ‘ਚ 32 ਜਥੇਬੰਦੀਆਂ, 32 ਜਗ੍ਹਾ ‘ਤੇ ਰੇਲਾਂ ਰੋਕਣਗੀਆਂ। ਕਿਸਾਨਾਂ ਦੇ ਇਸ ਸੱਦੇ ਨੂੰ ਦੇਖਦੇ ਹੋਏ ਰੇਲਵੇ ਨੇ ਵੀ ਵਾਧੂ ਸੁਰੱਖਿਆ ਵਿਵਸਤਾ ਦੀ ਤਿਆਰੀ ਕੀਤੀ ਹੈ। ਦੇਸ਼ ਪੱਧਰੇ ਰੇਲ ਰੋਕੋ ਅੰਦੋਲਨ ਦੌਰਾਨ ਹਜ਼ਾਰਾਂ ਕਿਸਾਨ ਰੇਲ ਪੱਟੜੀਆਂ ‘ਤੇ ਬੈਠੇ ਨਜ਼ਰ ਆ ਸਕਦੇ ਹਨ। ਰੇਲਵੇ ਨੇ ਇਸ ਅੰਦੋਲਨ ਨੂੰ ਦੇਖਦੇ ਹੋਏ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਹਨ, ਉੱਤੇ ਹੀ ਕੁਝ ਦੇ ਰੂਟ ‘ਚ ਪਰਿਵਰਤਨ ਕੀਤਾ ਹੈ। ਇਸ ਤੋਂ ਇਲਾਵਾ ਜੀਆਰਪੀ ਤੇ ਆਰਪੀਐੱਫ ਦੇ ਜਵਾਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਰੇਲਵੇ ਨੇ ਆਰਪੀਐਸਐਫ ਦੀਆਂ 20 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਹਨ। ਇਹ ਉਨ੍ਹਾਂ ਸੂਬਿਆਂ ‘ਚ ਤਾਇਨਾਤ ਰਹਿਣਗੀਆਂ, ਜਿੱਥੇ ਰੋਲ ਰੋਕੋ ਅੰਦੋਲਨ ਦਾ ਜ਼ਿਆਦਾ ਅਸਰ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿਚ ਯੂਪੀ, ਬੰਗਾਲ, ਹਰਿਆਣਾ ਤੇ ਪੰਜਾਬ ਹਨ। ਬਿਹਾਰ: ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਸੱਦੇ ‘ਤੇ ਜਨ ਅਧਿਕਾਰ ਪਾਰਟੀ ਦੇ ਵਰਕਰਾਂ ਨੇ ਪਟਾਨ ‘ਚ ਰੇਲ ਰੋਕੀ। ਪੰਜਾਬ: ਕਿਸਾਨ ਦੇ ਰੋਲ ਰੋਕੋ ਅੰਦੋਲਨ ਦੇ ਸੱਦੇ ‘ਤੇ ਪਟਿਆਲਾ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਇੰਤਜ਼ਾਮ ਪੁਖ਼ਤਾ ਕਰ ਦਿੱਤੇ ਗਏ ਹਨ।