India
ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ’ਚ ਟਿੱਡੀ ਦਲ ਦੀ ਦਸਤਕ

ਚੰਡੀਗੜ੍ਹ, 27ਮਈ : ਆਹਣ, ਉੱਡਦੀਆਂ ਟਿੱਡੀਆਂ ਦਾ ਦਲ, ਜੋ ਫ਼ਸਲਾਂ ਨੂੰ ਖਾ ਜਾਂਦਾ ਹੈ। ਇਸਨੂੰ ਟਿੱਡੀ ਦਲ ਵੀ ਆਖਿਆ ਜਾਂਦਾ ਹੈ। ਹੁਣ ਇਸ ਟਿੱਡੀ ਦਲ ਨੇ ਇੱਕ ਵਾਰ ਫਿਰ ਭਾਰਤ’ਚ ਦਸਤਕ ਦੇ ਦਿੱਤੀ ਹੈ। ਟਿੱਡੀ ਦਲ ਪਾਕਿਸਤਾਨ ਦੇ ਰਸਤਿਓਂ ਰਾਜਸਥਾਨ, ਯੂਪੀ ਅਤੇ ਮੱਧ ਪ੍ਰਦੇਸ਼ ’ਚ ਦਸਤਕ ਦਿੱਤੀ ਹੈ। ਭਾਰਤ ’ਚ ਟਿੱਡੀ ਦਲ ਦੀ ਆਮਦ ਨੇਇੱਕ ਵਾਰ ਫਿਰ ਤੋਂ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਟਿੱਡੀਆਂ ਦਾ ਇੱਕ ਵੱਡਾ ਦਲ ਅਪ੍ਰੈਲ ਮਹੀਨੇ ਪਾਕਿਸਤਾਨ ਤੋਂ ਭਾਰਤ ਵਿੱਚ ਦਾਖਲ ਹੋਇਆ ਅਤੇ ਉਦੋਂ ਤੋਂਇਹ ਫਸਲਾਂ ਦਾ ਨੁਕਸਾਨ ਕਰ ਰਿਹਾ ਹੈ। ਭਾਰਤ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਰਾਹੀਂ ਪਿਛਲੇ ਲੱਗਭਗ 200 ਸਾਲਾਂ ਤੋਂ ਰਾਜਸਥਾਨ, ਪੰਜਾਬ, ਹਰਿਆਣਾ, ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਟਿੱਡੀ ਦਲ ਦਾ ਹਮਲਾ ਹੁੰਦਾ ਰਿਹਾ ਹੈ।