Uncategorized
ਜਾਣੋ 1 ਦਿਨ ‘ਚ ਕਿੰਨੇ ਲੀਟਰ ਪੀਣਾ ਚਾਹੀਦਾ ਹੈ ਪਾਣੀ

HEALTH : ਵਧਦੀ ਗਰਮੀ ਦੇ ਕਹਿਰ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ ਹੈ। ਇਸ ਭਿਆਨਕ ਗਰਮੀ ਤੋਂ ਬਚਣ ਲਈ ਪਾਣੀ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਪਾਣੀ ਦੀ ਕਮੀ ਕਾਰਨ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਤੁਹਾਨੂੰ ਇਕ ਦਿਨ ‘ਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ
ਗਰਮੀਆਂ ਵਿੱਚ ਕਿਸ ਤਰ੍ਹਾਂ ਦੀ ਖੁਰਾਕ ਲੈਣੀ ਚਾਹੀਦੀ ਹੈ, ਇਸ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸਾਨੂੰ ਹਰ ਦੋ-ਤਿੰਨ ਘੰਟੇ ਬਾਅਦ ਹਲਕਾ ਖਾਣਾ ਚਾਹੀਦਾ ਹੈ । ਇਸ ਦੇ ਨਾਲ ਹੀ, ਪਾਣੀ ਤੋਂ ਇਲਾਵਾ, ਹਰ 2 ਘੰਟੇ ਬਾਅਦ ਲੱਸੀ, ਮੱਖਣ, ਸਮੂਦੀ, ਮਿਲਕ ਸ਼ੇਕ ਵਰਗੀਆਂ ਹਾਈਡ੍ਰੇਸ਼ਨ ਨਾਲ ਸਬੰਧਤ ਹੋਰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੀ ਤਾਂ ਜੋ ਤੁਸੀ ਗਰਮੀ ਤੋਂ ਬਚ ਸਕੋ |। ਇਸ ਤੋਂ ਇਲਾਵਾ ਤੁਸੀਂ ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਦਾ ਸੇਵਨ ਵੀ ਕਰ ਸਕਦੇ ਹੋਜੋ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ |
ਅਸੀਂ ਸਾਰੇ ਜਾਣਦੇ ਹਾਂ ਕਿ ਪਾਣੀ ਦਾ ਸੇਵਨ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੈ। ਨਿਊਟ੍ਰੀਸ਼ਨਿਸਟ ਨੇ ਕਿਹਾ ਕਿ ਫਲਾਂ ਅਤੇ ਜੂਸ ਦਾ ਸੇਵਨ ਕਰਨ ਦੇ ਨਾਲ-ਨਾਲ ਸਾਨੂੰ ਪਾਣੀ ਦੀ ਮਾਤਰਾ ਦਾ ਵੀ ਧਿਆਨ ਰੱਖਣਾ ਹੋਵੇਗਾ। ਫਲਾਂ ਅਤੇ ਜੂਸ ਦਾ ਸੇਵਨ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪਾਣੀ ਦੀ ਮਾਤਰਾ ਘੱਟ ਕਰ ਦਿਓ। ਧਿਆਨ ਰੱਖੋ ਕਿ ਹਰ ਰੋਜ਼ ਤੁਹਾਨੂੰ ਘੱਟੋ-ਘੱਟ 1.5 ਤੋਂ 2 ਲੀਟਰ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਗਰਮੀਆਂ ਦਾ ਮੌਸਮ ਹੈ, ਇਸ ਲਈ ਪਾਣੀ ਦੀ ਕਮੀ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਸਕਦੀ ਹੈ।