Uncategorized
ਕੁਵੈਤ ਹਾਦਸਾ : ਹਾਦਸੇ ਤੋਂ 2 ਦਿਨ ਬਾਅਦ 45 ਮ੍ਰਿਤਕ ਦੇਹਾਂ ਪਹੁੰਚੀਆਂ ਭਾਰਤ

ਕੁਵੈਤ ਦੀ ਅੱਗ ‘ਚ ਜਾਨ ਗਵਾਉਣ ਵਾਲੇ 45 ਭਾਰਤੀਆਂ ਦੀਆਂ ਲਾਸ਼ਾਂ ਭਾਰਤ ਦੀ ਧਰਤੀ ‘ਤੇ ਪਹੁੰਚ ਗਈਆਂ ਹਨ। ਹਵਾਈ ਸੈਨਾ ਦਾ ਇੱਕ ਵਿਸ਼ੇਸ਼ ਜਹਾਜ਼ ਉਨ੍ਹਾਂ ਦੀਆਂ ਲਾਸ਼ਾਂ ਨੂੰ ਲੈ ਕੇ ਕੇਰਲ ਦੇ ਕੋਚੀ ਵਿੱਚ ਉਤਰਿਆ ਹੈ। ਹੁਣ ਇਹ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਕੁਵੈਤ ‘ਚ ਅੱਗ ‘ਚ ਮਾਰੇ ਗਏ 45 ਭਾਰਤੀਆਂ ਦੀਆਂ ਲਾਸ਼ਾਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ (IAF) ਦਾ ਜਹਾਜ਼ ਕੇਰਲ ਦੇ ਕੋਚੀ ਹਵਾਈ ਅੱਡੇ ‘ਤੇ ਉਤਰਿਆ ਹੈ। ਦੱਸ ਦਈਏ ਕਿ ਕੁਵੈਤ ਦੇ ਮਾਂਗਫ ਸ਼ਹਿਰ ‘ਚ ਇਕ ਬਹੁ-ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ ‘ਚ ਕੁੱਲ 45 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਸੀ।
ਆਪਣੀ ਜਾਨ ਗੁਆਉਣ ਵਾਲੇ ਭਾਰਤੀਆਂ ਦੀਆਂ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਦਾ C-130J ਸੁਪਰ ਹਰਕਿਊਲਸ ਜਹਾਜ਼ ਰਵਾਨਾ ਕੀਤਾ ਗਿਆ ਸੀ, ਜੋ ਕੋਚੀ ‘ਚ ਉਤਰਿਆ ਹੈ।
ਕੇਰਲ ਦੇ ਮੁੱਖ ਮੰਤਰੀ ਪਹੁੰਚੇ
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਖੁਦ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਹਨ। ਇੱਥੇ ਕੁਝ ਲਾਸ਼ਾਂ ਨੂੰ ਉਤਾਰਨ ਤੋਂ ਬਾਅਦ ਜਹਾਜ਼ ਸ਼ਾਮ ਕਰੀਬ 4 ਵਜੇ ਦਿੱਲੀ ਪਹੁੰਚੇਗਾ।
ਕਿਵੇਂ ਅਤੇ ਕਦੋਂ ਵਾਪਰਿਆ ਸੀ ਹਾਦਸਾ
12 ਮਈ ਨੂੰ ਅਚਾਨਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਕੁਵੈਤ ‘ਚ ਵੱਡਾ ਹਾਦਸਾ ਵਾਪਰਿਆ ਸੀ । ਹਾਦਸੇ ਦੌਰਾਨ ਕਰੀਬ 45 ਲੋਕਾਂ ਦੀ ਮੌਤਹੋ ਗਈ ਸੀ |ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਕੁਵੈਤ ਵਿੱਚ ਵਾਪਰੀ ਹੈ, ਜਿੱਥੇ ਦੱਖਣੀ ਮਾਂਗਫ ਜ਼ਿਲ੍ਹੇ ਵਿੱਚ ਇਕ ਇਮਾਰਤ ‘ਚ ਅੱਗ ਲੱਗੀ ਸੀ । ਇਹ ਵੀ ਪਤਾ ਲੱਗਿਆ ਹੈ ਕਿ ਹਾਦਸੇ ਦੌਰਾਨ ਜ਼ਖ਼ਮੀ ਹੋਏ 50 ਲੋਕ ਹਸਪਤਾਲ ਵਿਚ ਭਰਤੀ ਕਰਵਾਏ ਗਏ ਸੀ ।