Connect with us

Punjab

ਖੰਨਾ ‘ਚ ਦੇਰ ਰਾਤ ਚੱਲੀਆਂ ਗੋਲੀਆਂ, 3 ਦੋਸਤਾਂ ਨੂੰ ਬਣਾਇਆ ਗਿਆ ਨਿਸ਼ਾਨਾ…

Published

on

ਖੰਨਾ24 ਜੁਲਾਈ 2023 : ਖੰਨਾ ‘ਚ ਦੇਰ ਰਾਤ ਅਮਲੋਹ ਰੋਡ ‘ਤੇ ਸਬਜ਼ੀ ਮੰਡੀ ਦੇ ਪਿੱਛੇ 3 ਦੋਸਤਾਂ ‘ਤੇ ਕੀਤੀ ਗਈ ਗੋਲੀਬਾਰੀ।ਓਥੇ ਹੀ ਦੱਸਿਆ ਜਾ ਰਿਹਾ ਹੀ ਕਿ ਉਨ੍ਹਾਂ ‘ਤੇ 8 ਤੋਂ 10 ਰਾਉਂਡ ਫਾਇਰ ਕੀਤੇ ਗਏ। ਦੱਸ ਦੇਈਏ ਕਿ ਬਾਈਕ ਸਵਾਰ ਦੋ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇਸ ਘਟਨਾ ਵਿੱਚ ਤਿੰਨ ਦੋਸਤ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਕ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਕਾਰ ਸੇਲ-ਪਰਚੇਜ਼ ਦਾ ਕੰਮ ਕਰਨ ਵਾਲਾ ਆਸ਼ੂ ਵਾਸੀ ਇਕੋਲਾਹੀ ਅੱਜ ਦੇਰ ਰਾਤ ਆਪਣੇ ਦੋਸਤ ਸੰਨੀ ਨੂੰ ਮਿਲਣ ਆਇਆ ਸੀ। ਸਾਜਨ ਵੀ ਉਸ ਦੇ ਨਾਲ ਸਨ। ਤਿੰਨੋਂ ਲੈਂਸਰ ਕਾਰ ‘ਚ ਤੇਲ ਪਾਉਣ ਲਈ ਜਾ ਰਹੇ ਸਨ ਕਿ ਬਾਈਕ ‘ਤੇ ਸਵਾਰ ਦੋ ਹਮਲਾਵਰ ਆਏ ਜਿਨ੍ਹਾਂ ਨੇ ਆਸ਼ੂ ‘ਤੇ ਗੋਲੀਆਂ ਚਲਾ ਦਿੱਤੀਆਂ। ਨੇੜੇ ਖੜ੍ਹੇ ਸੰਨੀ ਨੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਸੰਨੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਲਹੂ-ਲੁਹਾਨ ਛੱਡ ਦਿੱਤਾ।

ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਲੋਕ ਉਥੇ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਫ਼ਰਾਰ ਹੋ ਗਏ। ਇਸ ਦੌਰਾਨ ਸਾਜਨ ਨੂੰ ਵੀ ਗੋਲੀ ਲੱਗ ਗਈ। ਤਿੰਨਾਂ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਖੰਨਾ ‘ਚ ਦਾਖਲ ਕਰਵਾਇਆ ਗਿਆ।ਆਸ਼ੂ ਦੀ ਪਿੱਠ ‘ਤੇ ਦੋ ਗੋਲੀਆਂ ਲੱਗੀਆਂ ਹਨ। ਇੱਕ ਗੋਲੀ ਪੱਟ ਵਿੱਚ ਵੀ ਲੱਗੀ ਹੈ। ਆਸ਼ੂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਾਮਲਾ ਪੁਰਾਣੀ ਦੁਸ਼ਮਣੀ ਦਾ ਜਾਪਦਾ ਹੈ। ਡੀ.ਐਸ.ਪੀ ਕਰਨੈਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।