Connect with us

Technology

ਜਾਣੋ ਕਿਵੇਂ ਬਣੀਆ koo ਐਪ ਦੇਸ਼ ਦਾ ਪਹਿਲਾ ਸੋਸ਼ਲ ਮੀਡੀਆ ਪਲੇਟਫਾਰਮ

Published

on

koo app

ਟਵਿੱਟਰ ਦੇ ਦੇਸੀ ਵਰਜ਼ਨ koo ਐਪ ਨੇ ਵੀਰਵਾਰ ਨੂੰ ਆਪਣੀ ਪਹਿਲੀ ਕੰਪਲਾਇੰਸ ਰਿਪੋਰਟ ਜਾਰੀ ਕੀਤੀ। koo ਐਪ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੋਸ਼ਲ ਮੀਡੀਆ ਪਲੇਟਫਾਰਮ ਬਣ ਗਿਆ ਹੈ। ਦੇਸ਼ ਭਰ ’ਚ ਸੋਸ਼ਲ ਮੀਡੀਆ ਪਲੇਟਫਾਰਮ ਲਈ ਨਵੀਂ ਆਈ.ਟੀ. ਨਿਯਮਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ। ਨਵੇਂ ਆਈ.ਟੀ. ਨਿਯਮਾਂ ਤਹਿਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹਰ ਮਹੀਨੇ ਕਮਪਲਾਇੰਸ ਰਿਪੋਰਟ ਜਾਰੀ ਕਰਨੀ ਹੁੰਦੀ ਹੈ। ਦੇਸ਼ ’ਚ koo ਪਹਿਲਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਸ ਨੇ ਨਵੇਂ ਆਈ.ਟੀ. ਨਿਯਮ ਲਾਗੂ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਕੰਪਲਾਇੰਸ ਰਿਪੋਰਟ ਜਾਰੀ ਕੀਤੀ ਹੈ। ਕੰਪਲਾਇੰਸ ਰਿਪੋਰਟ ’ਚ ਸ਼ਿਕਾਇਤਾਂ ਅਤੇ ਉਨ੍ਹਾਂ ਦੇ ਨਿਪਟਾਰੇ ਦੀ ਜਾਣਕਾਰੀ ਹੁੰਦੀ ਹੈ। koo ਦੀ ਕੰਪਲਾਇੰਸ ਰਿਪੋਰਟ ਮੁਤਾਬਕ, ਜੂਨ ’ਚ ਕਰੀਬ 23 ਫੀਸਦੀ ਕੰਟੈਂਟ ਨੂੰ ਹਟਾਇਆ ਗਿਆ ਹੈ। koo ਐਪ ਨੂੰ ਕੁੱਲ 5,502 ਪੋਸਟਾਂ ਨੂੰ ਲੈ ਕੇ ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ’ਚੋਂ 1,253 ਯਾਨੀ 22.7 ਫੀਸਦੀ ਪੋਸਟਾਂ ਨੂੰ ਹਟਾਇਆ ਗਿਆ ਹੈ। ਜਦਕਿ 4,249 ਪੋਸਟਾਂ ਖਿਲਾਫ ਦੂਜੇ ਤਰ੍ਹਾਂ ਦੇ ਐਕਸ਼ਨ ਲਏ ਗਏ ਹਨ। ਦੂਜੇ ਤਰ੍ਹਾਂ ਦੇ ਐਕਸ਼ਨ ’ਚ ਕੰਟੈਂਟ ਹਟਾਉਣ ਤੋਂ ਪਹਿਲਾਂ ਪੋਸਟ ਨੂੰ ਇਗਨੋਰ ਕਰਨਾ, ਚਿਤਾਵਨੀ ਦੇਣਾ, ਬਲੱਰ ਕਰ ਦੇਣਾ ਸ਼ਾਮਲ ਹੁੰਦਾ ਹੈ। ਉਨ੍ਹਾਂ ਦਾ ਪੂਰਾ ਫੋਕਸ ਐਪ ਨੂੰ ਸੁਰੱਖਿਅਤ ਕਰਨ ਅਤੇ ਪਾਰਦਰਸ਼ੀ ਬਣਾਉਣਾ ਹੈ।