Uncategorized
ਜਾਣੋ ਕੁਦਰਤੀ ਤੌਰ ‘ਤੇ ਭਾਰ ਘਟਾਉਣ ਦੇ ਕੁੱਝ ਤਰੀਕੇ

ਜ਼ਿਆਦਾ ਭਾਰ ਹੋਣ ਨਾਲ ਦਿਲ ਦੀਆਂ ਬਿਮਾਰੀਆਂ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਹਾਈ ਬਲੱਡ ਕੋਲੇਸਟ੍ਰੋਲ, ਅਤੇ ਹਾਈ ਬਲੱਡ ਗਲੂਕੋਜ਼ ਦਾ ਖ਼ਤਰਾ ਵੱਧ ਜਾਂਦਾ ਹੈ। ਭਾਰ ਘਟਾਉਣ ਨਾਲ ਦਿਲ ਤੋਂ ਤਣਾਅ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘਟਾਉਣ ਵਿਚ ਮਦਦ ਕਰਦਾ ਹੈ। ਭਾਰ ਘਟਾਉਣ ਨਾਲ ਗਤੀਸ਼ੀਲਤਾ ਵਿੱਚ ਸੁਧਾਰ ਹੁੰਦਾ ਹੈ। ਭਾਰ ਘਟਾਉਣ ਨਾਲ ਗੋਡਿਆਂ ਅਤੇ ਹੋਰ ਜੋੜਾਂ ਨੂੰ ਵੀ ਲਾਭ ਪਹੁੰਚਾਉਂਦਾ ਹੈ।
ਕੁਦਰਤੀ ਤੌਰ ‘ਤੇ ਭਾਰ ਘਟਾਉਣ ਦੇ ਕੁੱਝ ਤਰੀਕੇ
1. ਦਿਨ ਦੀ ਸ਼ੁਰੂਆਤ ਪਾਣੀ ਪੀ ਕੇ ਕਰੋ।
2. ਇੱਕ ਸਿਹਤਮੰਦ ਅਤੇ ਭਾਰੀ ਨਾਸ਼ਤਾ ਖਾਓ।
3. ਬਰਾਊਨ ਰਾਈਸ, ਬਰਾਊਨ ਪਾਸਤਾ ਅਤੇ ਬਰਾਊਨ ਬ੍ਰੈੱਡ ਵਰਗੇ ਸਾਬਤ ਅਨਾਜ ਖਾਓ।
4. ਪ੍ਰੋਟੀਨ ਵਧਾਓ ਅਤੇ ਕਾਰਬੋਹਾਈਡਰੇਟ ਘਟਾਓ।
5. ਨਿਯਮਤ ਵਰਤ, ਅਤੇ ਰੋਜ਼ਾਨਾ ਸਮਾਂ-ਸੀਮਤ ਭੋਜਨ ਕਰੋ।
6. ਪੌਸ਼ਟਿਕ ਸਨੈਕਸ ਖਾਓ।
7. ਖੰਡ ਦੀ ਬਜਾਏ ਸ਼ਹਿਦ ਦੀ ਵਰਤੋਂ ਕਰੋ।
8. ਭੋਜਨ ਵਿੱਚ ਲੂਣ ਦੀ ਮਾਤਰਾ ਨੂੰ ਘਟਾਓ।
9. ਸ਼ੂਗਰ ਦੇ ਸੇਵਨ ਨੂੰ ਘਟਾਓ।
10. ਘਰ ਵਿੱਚ ਬਣਿਆ ਖਾਣਾ ਹੀ ਖਾਓ ਅਤੇ ਬਾਹਰ ਦਾ ਖਾਣਾ ਘੱਟ ਕਰੋ।