Connect with us

ENTERTAINMENT

ਅਰਜੁਨ ਢਿੱਲੋਂ ਤੋਂ ਸੁਣੋ ਕਿਉਂ ਸ਼ੋਅ ਹੋਇਆ ਕੈਂਸਲ ? ਗਾਇਕ ਨੇ ਦੱਸੀ ਇਹ ਵਜ੍ਹਾ

Published

on

ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਅਰਜਨ ਢਿੱਲੋਂ ਆਪਣੇ ਕੰਮ ਨੂੰ ਲੈ ਕੇ ਕਾਫ਼ੀ ਸਰਗਰਮ ਹਨ। ਹਾਲ ਹੀ ਦੌਰਾਨ ਗਾਇਕ ਅਤੇ ਗੀਤਕਾਰ ਦਾ ਚੰਡੀਗੜ੍ਹ ਦੇ PU ‘ਚ ਸ਼ੋਅ ਹੋਣਾ ਸੀ, ਜੋ ਕਿ ਰੱਦ ਹੋ ਗਿਆ ਹੈ। ਇਹ ਸ਼ੋਅ ਰੱਦ ਹੋਣ ਦਾ ਕਾਰਨ ਜ਼ਿਆਦਾ ਭੀੜ ਦੱਸਿਆ ਜਾ ਰਿਹਾ ਹੈ, ਕਿਉਂਕਿ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਭਾਰੀ ਜਾਮ ਲੱਗ ਗਿਆ ਸੀ।

ਇਸ ਸਬੰਧੀ ਜਾਣਕਾਰੀ ਗਾਇਕ ਅਰਜਨ ਢਿੱਲੋਂ ਨੇ ਆਪਣੇ ਇੰਸਟਾ ਅਕਾਊਂਟ ‘ਤੇ ਕੁੱਝ ਸਟੋਰੀਆਂ ਵੀ ਪਾਈਆਂ ਹਨ, ਜਿਸ ਵਿਚ ਇਕ ਵਿਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਦੱਸ ਰਹੇ ਹਨ ਕਿ ਪ੍ਰਬੰਧਾਂ ਦੀ ਘਾਟ ਕਾਰਨ ਸ਼ੋਅ ਰੱਦ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਨੇ ਵਧੀਆ ਇੰਤਜ਼ਾਮ ਕਰਕੇ ਸ਼ੋਅ ਨੂੰ ਦੁਬਾਰਾ ਕਰਾਉਣ ਲਈ ਕਿਹਾ ਹੈ। ਜਲਦੀ ਹੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ। ਜਲਦੀ ਹੀ ਮਿਲਾਂਗੇ।