Ludhiana
ਲੁਧਿਆਣਾ ‘ਚ ਦਿਨ ਦਿਹਾੜੇ ਲੁੱਟ, 6 ਹਥਿਆਰਬੰਦ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਲੁਧਿਆਣਾ, 25 ਜੂਨ (ਸੰਜੀਵ ਸੂਦ): ਲੁਧਿਆਣਾ ਦੇ ਵਿੱਚ ਬਦਮਾਸ਼ਾਂ ਦੇ ਹੌਸਲੇ ਕਿੱਡੇ ਬੁਲੰਦ ਨੇ ਉਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਅਤੇ ਪੁਲਿਸ ਹੱਥ ਤੇ ਹੱਥ ਰੱਖ ਕੇ ਵੇਖਦੀ ਰਹਿੰਦੀ ਹੈ, ਤਾਜ਼ਾ ਮਾਮਲਾ ਲੁਧਿਆਣਾ ਦੇ ਹਰ ਗੋਬਿੰਦ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਪਾਰੀ ਦੇ ਘਰ ਦੇ ਵਿਚ ਅਣਪਛਾਤੇ 6 ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, 70000 ਰੁਪਏ ਦੇ ਕਰੀਬ ਦਾ ਕੈਸ਼ ਅਤੇ ਸਾਮਾਨ ਲੁੱਟ ਕੇ ਲੁਟੇਰੇ ਫਰਾਰ ਹੋ ਗਏ, ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਇਲਾਕੇ ਦੇ ਵਿੱਚ ਕਾਫ਼ੀ ਸਮੇਂ ਤੱਕ ਰੇਕੀ ਵੀ ਕਰ ਰਹੇ ਸਨ। ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਪੀੜਤ ਨੇ ਜਿੱਥੇ ਆਪਣੀ ਹੱਡ-ਬੀਤੀ ਦੱਸੀ ਉੱਥੇ ਇਸ ਮੌਕੇ ਤੇ ਪਹੁੰਚੀ ਪੁਲਿਸ ਮੀਡੀਆ ਦੇ ਸਵਾਲਾਂ ਤੋਂ ਬਚਦੀ ਨਜ਼ਰ ਆਈ।