Uncategorized
ਜਹਾਂਗੀਰਪੁਰੀ ਇਲਾਕੇ ‘ਚ ਦੇਰ ਰਾਤ ਘਰ ਪਰਤ ਰਹੇ ਬਜ਼ੁਰਗ ਨਾਲ ਲੁੱਟ-ਖੋਹ

ਦਿੱਲੀ: ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿੱਚ ਦੇਰ ਰਾਤ ਘਰ ਪਰਤ ਰਹੇ ਇੱਕ ਬਜ਼ੁਰਗ ਵਿਅਕਤੀ ਨਾਲ ਲੁੱਟ ਦੀ ਘਟਨਾ, ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਦੋ ਬਦਮਾਸ਼ ਬਜ਼ੁਰਗਾਂ ਨਾਲ ਲੁੱਟ ਕਰਦੇ ਵੇਖੇ ਗਏ, ਲੁੱਟ ਦੀ ਘਟਨਾ 26 ਅਗਸਤ ਨੂੰ ਦੇਰ ਰਾਤ ਵਾਪਰੀ। ਜਾਣਕਾਰੀ ਅਨੁਸਾਰ ਉੱਤਰ-ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿੱਚ ਘਰ ਪਰਤਦੇ ਹੋਏ ਇੱਕ 65 ਸਾਲਾ ਵਿਅਕਤੀ ਨੂੰ ਵੀਰਵਾਰ ਤੜਕੇ ਦੋ ਵਿਅਕਤੀਆਂ ਨੇ ਲੁੱਟ ਲਿਆ। ਇਹ ਘਟਨਾ ਜੋ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ, ਜਿਸ ਵਿੱਚ ਦੋ ਵਿਅਕਤੀ ਪਿੱਛੇ ਤੋਂ ਆ ਰਹੇ ਹਨ ਅਤੇ ਉਹ ਬਜ਼ੁਰਗ ਵਿਅਕਤੀ ਤੋਂ ਬੈਗ ਖੋਹ ਭੱਜਦੇ ਹੋਏ ਦਿਖਾਈ ਦੇ ਰਹੇ ਹਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਸਵੇਰੇ 3.30 ਵਜੇ ਦੇ ਕਰੀਬ ਵਾਪਰੀ ਜਦੋਂ ਪੀੜਤ ਰਾਮ ਨਿਵਾਸ ਘਰ ਪਰਤ ਰਿਹਾ ਸੀ। ਜਦੋਂ ਉਹ ਆਪਣੇ ਘਰ ਵੱਲ ਜਾਣ ਵਾਲੀ ਗਲੀ ਵਿੱਚ ਦਾਖਲ ਹੋ ਰਿਹਾ ਸੀ ਤਾਂ ਦੋ ਆਦਮੀ ਪਿੱਛੇ ਤੋਂ ਆਏ ਅਤੇ ਬਜ਼ੁਰਗ ਦਾ ਗਲਾ ਘੁੱਟ ਦਿੱਤਾ। ਉਨ੍ਹਾਂ ਵਿੱਚੋਂ ਇੱਕ ਨੇ ਉਸ ਦਾ ਬੈਗ ਖੋਹ ਲਿਆ। ਪੀੜਤ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਨੇ ਉਸ ਨੂੰ ਦਬਾ ਦਿੱਤਾ ਅਤੇ ਉਸ ਦਾ ਬੈਗ ਲੈ ਕੇ ਫਰਾਰ ਹੋ ਗਏ ਹਨ, ਪੁਲਿਸ ਨੇ ਐਫਆਈਆਰ ਦਰਜ ਕੀਤੀ ਗਈ ਹੈ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਇਹ ਘਟਨਾ ਪੁਲਿਸ ਚੌਕੀ ਤੋਂ 200 ਮੀਟਰ ਦੀ ਦੂਰੀ ‘ਤੇ ਵਾਪਰੀ।