Uncategorized
ਹੁਣ ਤੇਜ਼ੀ ਨਾਲ ਚੌਥੀ ਵਾਰ ਗੈਸ ਸਿਲੰਡਰ ਦੇ ਭਾਅ ਵੱਧੇ ਨਜ਼ਰ ਆ ਰਹੇ ਹਨ, ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੇ ਜੀਵਨ ਨੂੰ ਬਣਾ ਦਿੱਤਾ ਮੁਸ਼ਕਿਲ
ਰਸੋਈ ਗੈਸ ਦੀ ਕੀਮਤ ਫਿਰ ਹੁਣ ਚੌਥੀ ਵਾਰ ਵੱਧ ਗਈ ਹੈ। ਹਰ ਮਹਿਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ ਇਨ੍ਹਾਂ ਦੀ ਸਮੀਖਿਆ ਕਰਦੀ ਹੈ। ਹੁਣ ਜੋ 1 ਮਾਰਚ ਨੂੰ ਹੋਈ ਇਸ ਸਮੀਖਿਆ ਤੋਂ ਬਾਅਦ ਇਹ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ 25 ਰੁਪਏ ਦਾ ਵਾਧਾ ਹੋਇਆ ਹੈ। ਇਸ ਦੌਰਾਨ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਦਿੱਲੀ ‘ਚ 819 ਰੁਪਏ ਦਾ ਵਧ ਗਈ ਹੈ। ਕੁਝ ਦਿਨਾਂ ‘ਤੋਂ ਗੈਸ ਸਿਲੰਡਰ ਦੇ ਭਾਅ ‘ਚ ਲਗਾਤਾਰ ਵਾਧਾ ਆ ਰਿਹਾ ਹੈ। ਜਿਸ ਨਾਲ ਆਮ ਲੋਕਾਂ ਦੀਆਂ ਜ਼ਿੰਦਗੀਆਂ ‘ਚ ਮੁਸ਼ਕਿਲਾਂ ਵਧ ਰਹੀਆ ਹਨ। ਫਰਵਰੀ ‘ਚ ਸਿਲੰਡਰ 100 ਰੁਪਏ ਮਹਿੰਗਾ ਹੋਈਆ ਹੈ। ਇਹ ਅੰਕੜੇ ਜੋ ਹੋਲੀ ਹੋਲੀ ਵਧ ਰਹੇ ਹਨ ਹੁਣ 125 ਰੁਪਏ ਪ੍ਰਤੀ ਸਿਲੰਡਰ ਪਹੁੰਚ ਗਏ ਹਨ।
ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਇਕ ਦਮ 125 ਰੁਪਏ ਮਹਿੰਗਾ ਹੋਇਆ ਸਿਲੰਡਰ
4 ਫਰਵਰੀ ਨੂੰ 25 ਰੁਪਏ ਵਧੇ
14 ਫਰਵਰੀ ਨੂੰ 50 ਰੁਪਏ ਵਧੇ
25 ਫਰਵਰੀ ਨੂੰ 25 ਰੁਪਏ ਵਧੇ
1 ਮਾਰਚ ਨੂੰ 25 ਰੁਪਏ ਵਧੇ