Madhya Pradesh
ਮੱਧ ਪ੍ਰਦੇਸ਼: ਡੰਪਰ ਨੇ ਕੁਚਲਿਆ ਬਰਾਤੀਆਂ ਨੂੰ , 6 ਦੀ ਮੌਤ, 11 ਜ਼ਖਮੀ
ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲੇ ਦੇ ਸੁਲਤਾਨਪੁਰ ਥਾਣਾ ਖੇਤਰ ਦੇ ਅਧੀਨ ਨੈਸ਼ਨਲ ਹਾਈਵੇਅ 45 ‘ਤੇ ਪਿੰਡ ਘਾਟ ਖਮਾਰੀਆ ‘ਚ ਇਕ ਬੇਕਾਬੂ ਡੰਪਰ ਨੇ ਵਿਆਹ ਦੇ ਬਰਾਤੀਆਂ ਨੂੰ ਕੁਚਲ ਦਿੱਤਾ, ਜਿਸ ‘ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੁੱਢਲਾ ਸਿਹਤ ਕੇਂਦਰ ਸੁਲਤਾਨਪੁਰ ਲਿਆਂਦਾ ਗਿਆ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਭੋਪਾਲ ਦੇ ਏਮਜ਼ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆਹੈ |
ਘਟਨਾ ਦੀ ਸੂਚਨਾ ਮਿਲਦੇ ਹੀ ਕਲੈਕਟਰ ਅਰਵਿੰਦ ਕੁਮਾਰ ਦੂਬੇ ਅਤੇ ਐੱਸਪੀ ਵਿਕਾਸ ਕੁਮਾਰ ਸਹਿਵਾਲ ਮੌਕੇ ‘ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਨਰਮਦਾਪੁਰਮ (ਹੋਸ਼ੰਗਾਬਾਦ) ਤੋਂ ਆਂਚਲ ਖੇੜਾਗਾਓਂ ਵਿਖੇ ਵਿਆਹ ਦੇ ਬਰਾਤੀ ਆਏ ਸਨ ਜੋ ਇੱਥੇ ਖੜ੍ਹੇ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਡੰਪਰ ਬੇਕਾਬੂ ਹੋ ਕੇ ਬਰਾਤੀਆਂ ਦੇ ਉੱਪਰ ਜਾ ਵੱਜਿਆ।
ਇਸ ਦਰਦਨਾਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕਈ ਹੋਰ ਲੋਕ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਮੌਜੂਦ ਲੋਕਾਂ ‘ਚ ਰੌਲਾ ਪੈ ਗਿਆ। ਰਾਏਸੇਨ ਦੇ ਐਸਪੀ ਵਿਕਾਸ ਸ਼ਾਹਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਵਿੱਚ ਖੁਸ਼ੀ ਸੋਗ ਵਿੱਚ ਬਦਲ ਗਈ।