Connect with us

Uncategorized

ਮੱਧ ਪ੍ਰਦੇਸ਼ ਪੁਲਿਸ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ

ਮੱਧ ਪ੍ਰਦੇਸ਼ ਪੁਲਿਸ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ

Published

on

ਵਰਲਡ ਪੰਜਾਬੀ ਦੀ ਖ਼ਬਰ ਦਾ ਮੁੜ ਹੋਇਆ ਅਸਰ 
ਵਰਲਡ ਪੰਜਾਬੀ ਨੇ ਵਿਖਾਈ ਸੀ ਪ੍ਰਮੁੱਖਤਾ ਨਾਲ ਖ਼ਬਰ 
ਖਬਰ ਨਸ਼ਰ ਹੋਣ ਤੋਂ ਬਾਅਦ ਜਾਗਿਆ ਪ੍ਰਸ਼ਾਸਨ 
ਇਸ ਮਾਮਲੇ ਵਿੱਚ ਦੋ ਪੁਲਿਸ ਅਫਸਰਾਂ ਨੂੰ ਕੀਤਾ ਗਿਆ ਸਸਪੈਂਡ 
ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸਤਦਾਨਾਂ ਨੇ ਵੀ ਕੀਤੀ ਨਿੰਦਾ
ਸੁਖਬੀਰ ਸਿੰਘ ਬਾਦਲ ਨੇ ਵੀ ਕੀਤੀ ਨਿੰਦਾ 
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਕੀਤੀ ਸਖ਼ਤ ਨਿਖੇਧੀ 

   
7 ਅਗਸਤ :ਮੱਧ ਪ੍ਰਦੇਸ਼, ਸੋਸ਼ਲ ਮੀਡੀਆ ਤੇ ਇੱਕ ਸਿੱਖ ਵਿਅਕਤੀ ਦੀ ਕੁੱਟ-ਮਾਰ ਵਾਲੀ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਹੈ ਮੱਧ ਪ੍ਰਦੇਸ਼ ਦੀ,ਜਿੱਥੇ ਪੁਲਿਸ ਵੱਲੋਂ ਇਕ ਸਿੱਖ ਵਿਅਕਤੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਪੁਲਿਸ ਇਸ ਸਿੱਖ ਵਿਅਕਤੀ ਦੀ ਦਸਤਾਰ ਲਾਹ ਕੇ ਉਸ ਨਾਲ ਕੁੱਟਮਾਰ ਕਰ ਰਹੀ ਸੀ , ਤੁਹਾਨੂੰ ਦੱਸ ਦੱਸੀਏ ਕਿ ਇਸ ਸਿੱਖ ਦਾ ਨਾਮ ਪ੍ਰੇਮ ਸਿੰਘ ਹੈ ਜੋ ਇਕ ਗ੍ਰੰਥੀ ਹੈ। ਤੁਸੀਂ ਇਨ੍ਹਾ ਤਸਵੀਰਾਂ ‘ਚ ਸਾਫ ਦੇਖ ਸਕਦੇ ਹੋ,ਕਿ ਕਿਸ ਤਰ੍ਹਾਂ ਇਸ ਸਿੱਖ ਵਿਅਕਤੀ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਨਾਲ ਖੜੇ ਲੋਕ ਇਸ ਘਟਨਾ ਦੀ ਵੀਡੀਓ ਬਣਾ ਰਹੇ ਹਨ। ਇਕ ਵਿਅਕਤੀ ਬੋਲ ਰਿਹਾ ਹੈ ਕਿ ਪੁਲਿਸ ਉਨ੍ਹਾ ਨੂੰ ਬਹੁਤ ਬੁਰੇ ਤਰੀਕੇ ਨਾਲ ਮਾਰ ਰਹੀ ਹੈ, ਪੁਲਿਸ ਉਹਨਾਂ ‘ਤੇ ਅੱਤਿਆਚਾਰ ਕਰ ਰਹੀ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ  ਸਿੰਘ ਸਿਰਸਾ ਦੇ ਵੱਲੋਂ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਗਈ।  
                                      
ਉਨ੍ਹਾ ਨੇ ਇਨ੍ਹਾ ਪੁਲਿਸ ਵਾਲਿਆਂ ‘ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਸੀ,ਇਸ ਖਬਰ ਨੂੰ ਵਰਲਡ ਪੰਜਾਬੀ ਨੇ ਪ੍ਰਮੁੱਖਤਾ ਦਿਖਾਇਆ ਸੀ,ਜਿਸਤੋ ਬਾਅਦ ਪ੍ਰਸ਼ਾਸਨ ਜਾਗਿਆ ਤੇ ਇਸ ਮਾਮਲੇ ਵਿੱਚ ਦੋ ਪੁਲਿਸ ਅਫਸਰਾਂ ਨੂੰ ਸਸਪੈਂਡ  ਕੀਤਾ ਗਿਆ ।