Punjab
ਨਾਭਾ ‘ਚ ਵਾਪਰਿਆ ਵੱਡਾ ਹਾਦਸਾ
ਨਾਭਾ ‘ਚ ਵੱਡਾ ਹਾਦਸਾ ਵਾਪਰ ਗਿਆ ਹੈ। ਸਵੇਰੇ-ਸਵੇਰੇ ਦੋ ਸੜਕ ਹਾਦਸੇ ਵਾਪਰੇ ਹਨ ਤੇ ਇਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਦੋਂ ਕਿ ਦੂਜਾ ਨੌਜਵਾਨ ਜਖ਼ਮੀ ਹੋ ਗਿਆ ਹੈ ਤੇ ਜਿਸ ਨੂੰ ਇਲਾਜ ਲਈ ਪਟਿਆਲਾ ਰੈਫਰ ਕੀਤਾ ਗਿਆ ਹੈ।
ਸਪੀਡ ਬ੍ਰੇਕਰ ਲੋਕਾਂ ਦੀ ਸੁਰੱਖਿਆ ਦੀ ਬਜਾਏ ਉਨ੍ਹਾਂ ਲਈ ਵੱਡਾ ਖਤਰਾ ਸਾਬਤ ਹੋ ਰਹੇ ਹਨ। ਇਨ੍ਹਾਂ ਰੈਂਪਾਂ ‘ਤੇ ਨਾ ਤਾਂ ਚਿੱਟੇ ਪੇਂਟ ਦੀਆਂ ਪੱਟੀਆਂ ਲਗਾਈਆਂ ਗਈਆਂ ਹਨ ਤੇ ਨਾ ਹੀ ਰਿਫਲੈਕਟਰ ਜਿਸ ਕਰਕੇ ਖਾਸ ਕਰਕੇ ਰਾਤ ਤੇ ਤੜਕੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਇਨ੍ਹਾਂ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ।
ਵਾਪਰਿਆ ਹਾਦਸਾ….
ਨਾਭਾ ਦੇ ਸਤਿਸੰਗ ਬਿਆਸ ਰੋਡ ‘ਤੇ ਵਾਪਰਿਆ ਹੈ। ਪਟਿਆਲੇ ਤੋਂ ਆ ਰਹੀ i-20 ਕਾਰ ਵਿਚ ਸਵਾਰ ਯੋਗੇਸ਼ ਕੁਮਾਰ ਜੋ ਮਾਲੇਰਕੋਟਲਾ ਵੱਲ ਜਾ ਰਿਹਾ ਸੀ, ਉਸ ਨੂੰ ਅਚਾਨਕ ਆਏ ਉਚੇ ਰੈਂਪ ਦਾ ਅੰਦਾਜ਼ਾ ਨਾ ਹੋ ਸਕਿਆ। ਕਾਰ ਇਕਦਮ ਉਛਲ ਗਈ ਤੇ ਫਿਰ ਦਰੱਖਤ ਵਿਚ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਯੋਗੇਸ਼ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
