Uncategorized
ਭਾਰਤ ਪਾਕਿਸਤਾਨ ਸਰਹੱਦ ‘ਤੇ ਵੱਡੀ ਸਾਜ਼ਿਸ਼ ਨਾਕਾਮ, 5 ਸ਼ੱਕੀਆਂ ਦਾ ਐਂਕਾਉਂਟਰ
ਸਰਚ ਆਪਰੇਸ਼ਨ ਤੋਂ ਬਾਅਦ 2 ਲਾਸ਼ਾਂ ਬਰਾਮਦ ਕਰ ਲਇਆ ਗਈਆਂ ਹਨ। ਇੱਕ ਲਾਸ਼ ਦੇ ਕੋਲ ਪਿੱਠੂ ਬੈਗ ਅਤੇ ਇੱਕ ਰਾਈਫ਼ਲ ਡਿੱਗੀ ਹੋਈ ਮਿਲੀ। ਇਹ ਦਹਿਸ਼ਤਗਰਦ ਸਨ ਜਾਂ ਫਿਰ ਸਮਗਲਰ ਇਸ ਦੀ ਜਾਂਚ ਹੋ ਰਹੀ ਹੈ

ਤਰਨਤਾਰਨ, 22 ਅਗਸਤ (ਪਵਨ ਸ਼ਰਮਾ): ਤਰਨਤਾਰਨ ਦੇ ਨਜ਼ਦੀਕ ਭਾਰਤ 47 ਪਾਕਿਸਤਾਨ ਸਰਹੱਦ ‘ਤੇ BSF ਨੇ ਤਿੰਨ ਸ਼ਕੀਆਂ ਨੂੰ ਢੇਰ ਕਰ ਦਿੱਤਾ। ਬੀਐਸਐਫ ਦੀ 103 ਬਟਾਲੀਅਨ ਬਿਓਪੀ ਡੱਲ ਦੇ ਨਜ਼ਦੀਕ ਇਹ ਸ਼ੱਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਰਚ ਆਪਰੇਸ਼ਨ ਤੋਂ ਬਾਅਦ 2 ਲਾਸ਼ਾਂ ਬਰਾਮਦ ਕਰ ਲਇਆ ਗਈਆਂ ਹਨ।
ਇੱਕ ਲਾਸ਼ ਦੇ ਕੋਲ ਪਿੱਠੂ ਬੈਗ ਅਤੇ ਇੱਕ ਰਾਈਫ਼ਲ ਡਿੱਗੀ ਹੋਈ ਮਿਲੀ। ਇਹ ਦਹਿਸ਼ਤਗਰਦ ਸਨ ਜਾਂ ਫਿਰ ਸਮਗਲਰ ਇਸ ਦੀ ਜਾਂਚ ਹੋ ਰਹੀ ਹੈ। ਤਰਨਤਾਰਨ ਤੋਂ ਅਕਸਰ ਨਸ਼ੇ ਦੀ ਸਮਗਲਿੰਗ ਦੀ ਵਾਰਦਾਤ ਹੁੰਦੀ ਰਹਿੰਦੀ ਹੈ। ਪਰ ਪਾਕਿਸਤਾਨ ਦੇ ਪਾਸੇ ਤੋਂ ਅਕਸਰ ਸਮਗਲਰ ਨਸ਼ਾ ਸੁੱਟ ਕੇ ਫ਼ਰਾਰ ਹੋ ਜਾਂਦੇ ਹਨ। ਭਾਰਤੀ ਨਸ਼ਾ ਸਮਗਲਰ ਨਸ਼ੇ ਦੀ ਖੇਪ ਨੂੰ ਚੁੱਕ ਲੈਂਦੇ ਨੇ ਪਰ ਜਿਸ ਤਰ੍ਹਾਂ ਨਾਲ 5 ਘੁਸਬੈਠੀਆਂ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਗੰਭੀਰ ਮਾਮਲਾ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
Continue Reading