Connect with us

Punjab

ਖਡੂਰ ਸਾਹਿਬ ‘ਚ ਹੋਇਆ ਵੱਡਾ ਸੜਕ ਹਾਦਸਾ, ਟਰੈਕਟਰ-ਟਰਾਲੀ ਪਲਟਣ ਕਾਰਨ ਪਿਉ-ਪੁੱਤ ਦੀ ਹੋਈ ਮੌਤ

Published

on

ਸ੍ਰੀ ਗੋਇੰਦਵਾਲ ਸਾਹਿਬ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਜਿਥੇ ਕਿ ਹਲਕਾ ਖਡੂਰ ਸਾਹਿਬ ਦੇ ਅਧੀਨ ਕਸਬਾ ਫਤਿਆਬਾਦ ਤੋਂ ਪਿੰਡ ਖੇਲੇ ਨੂੰ ਜਾਂਦੇ ਰਸਤੇ ‘ਤੇ ਸੇਂਟ ਫਰਾਂਸਿਸ ਸਕੂਲ ਕੋਲ ਟਰੈਕਟਰ-ਟਰਾਲੀ ਪਲਟਣ ਕਾਰਨ ਪਿਉ-ਪੁੱਤ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਮਰਨ ਵਾਲਿਆਂ ਦੀ ਪਛਾਣ ਰਣਜੀਤ ਸਿੰਘ (40) ਤੇ ਇਸ ਦੇ ਪੁੱਤ ਜੋਬਣ ਸਿੰਘ (13) ਵਜੋਂ ਹੋਈ ਹੈ, ਜੋ ਫਤਿਆਬਾਦ ਦੀ ਸਬਜ਼ੀ ਮੰਡੀ ਵਿਚ ਆਪਣੀ ਮਟਰਾਂ ਦੀ ਫਸਲ ਵੇਚ ਕੇ ਟਰੈਕਟਰ ਟਰਾਲੀ ਰਾਹੀਂ ਆਪਣੇ ਪਿੰਡ ਭੋਈਆ ਜਾ ਰਹੇ ਸੀ।ਜਿਨ੍ਹਾਂ ਨਾਲ ਇਹ ਵੱਡਾ ਹਾਦਸਾ ਵਾਪਰ ਗਿਆ |