Connect with us

Punjab

ਬਠਿੰਡਾ ਬ.ਲਾ.ਸ.ਟ ਮਾਮਲੇ ਨਾਲ ਜੁੜੀ ਵੱਡੀ ਅਪਡੇਟ

Published

on

ਇਸ ਸਮੇਂ ਦੀ ਵੱਡੀ ਖਬਰ ਬਠਿੰਡਾ ਤੋਂ ਬਲਾਸਟ ਮਾਮਲੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਪਤਾ ਲ਼ੱਗਿਆ ਹੈ ਕਿ ਇੱਥੋ ਦੇ ਪਿੰਡ ਜੀਦਾ ‘ਚ ਹੋਏ ਬਲਾਸਟ ਮਾਮਲੇ ਸਬੰਧੀ ਐਸਐਸਪੀ ਨੇ ਵੱਡਾ ਖੁਲਾਸਾ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਗੁਰਪ੍ਰੀਤ, ਜੋ ਕਿ ਬਠਿੰਡਾ ਦੇ ਕਾਲਜ ਵਿੱਚ ਫ਼ਸਟ ਯੀਅਰ ਦਾ ਵਿਦਿਆਰਥੀ ਸੀ, ਉਹ ਜੰਮੂ ਦੇ ਕਠੁਆ ਲਈ ਟਿਕਟ ਬੁੱਕ ਕਰਵਾ ਚੁੱਕਾ ਸੀ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਆਪਣੇ ਮੋਬਾਈਲ ‘ਤੇ ਆਨਲਾਈਨ ਰੈਡੀਕਲ ਵੀਡੀਓਜ਼ ਵੇਖਦਾ ਸੀ। ਉਸ ਨੇ ਕੁਝ ਵਿਸਫੋਟਕ ਸਮੱਗਰੀ ਵੀ ਆਨਲਾਈਨ ਮੰਗਵਾਈ ਸੀ ਅਤੇ ਵੀਡੀਓਜ਼ ਰਾਹੀਂ ਸਿੱਖਦਾ ਸੀ ਕਿ ਇਸਨੂੰ ਕਿਵੇਂ ਵਿਸਫੋਟਕ ਬਣਾਇਆ ਜਾ ਸਕਦਾ ਹੈ।

ਐਸਐਸਪੀ ਨੇ ਕਿਹਾ ਕਿ ਅਸੀਂ ਉਸਦੇ ਬੈਂਕ ਖਾਤਿਆਂ ਦੀ ਜਾਂਚ ਕਰ ਰਹੇ ਹਾਂ। ਨਾਲ ਹੀ ਗੁਰਪ੍ਰੀਤ ਦਾ ਮੋਬਾਈਲ ਵੀ ਫੋਰੈਂਸਿਕ ਟੀਮ ਜਾਂਚ ਰਹੀ ਹੈ। ਉਸਦੇ ਫ਼ੋਨ ਵਿਚ ਇਸਲਾਮੀ ਰੈਡੀਕਲ ਵੀਡੀਓਜ਼ ਵੀ ਮਿਲੀਆਂ ਹਨ। ਪੁਲਿਸ ਅਨੁਸਾਰ, ਗੁਰਪ੍ਰੀਤ ਨੇ ਮੁਸਲਮਾਨ ਨਾਂ ‘ਤੇ ਇੱਕ ਫੇਕ ਆਈਡੀ ਵੀ ਬਣਾਈ ਹੋਈ ਸੀ। ਹਾਲਾਂਕਿ, ਉਹ ਸਿੱਖ ਪਰਿਵਾਰ ਨਾਲ ਸਬੰਧਤ ਹੈ ਪਰ ਉਸਦਾ ਰੁਝਾਨ ਰੈਡੀਕਲ ਵਿਚਾਰਧਾਰਾ ਵੱਲ ਹੋ ਰਿਹਾ ਸੀ।

ਜ਼ਿਕਰਯੋਗ ਹੈ ਕਿ ਧਮਾਕੇ ਮਗਰੋਂ ਜ਼ਖ਼ਮੀ ਪਿਤਾ ਜਗਤਾਰ ਸਿੰਗ ਅਤੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਏਮਜ਼ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।