Connect with us

Uncategorized

ਬੰਗਾਲ ਦੇ ਮੁੱਖ ਮੰਤਰੀ ਅਹੁਦੇ ਦੀ ਸੁੰਹ ਮਮਤਾ ਬੈਨਰਜੀ ਲਵੇਗੀ ਅੱਜ ਤੀਜੀ ਵਾਰ

Published

on

mamata banerjee

ਮਮਤਾ ਬੈਨਰਜੀ ਬੰਗਾਲ ਵਿਧਾਨ ਸਭਾ ਚੋਣਾਂ ‘ਚ ਜਿੱਤ ਦੀ ਪ੍ਰਾਪਤੀ ਤੋਂ ਬਾਅਦ ਅੱਜ ਯਾਨੀ ਬੁੱਧਵਾਰ ਨੂੰ ਰਾਜਭਵਨ ‘ਚ ਸਵੇਰੇ 10.45 ਵਜੇ ਤੀਜੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਸ ਦੌਰਾਨ ਕੋਰੋਨਾ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਮਾਰੋਹ ‘ਚ ਸਿਰਫ਼ 50 ਤਕ ਹੀ ਲੋਕਾਂ ਨੂੰ ਸਦਾ ਦਿੱਤਾ ਜਾਵੇਗਾ। ਇਹ ਸਾਮਰੋਹ ਰਾਜਭਵਨ ‘ਚ ਕਰਵਾਈਆਂ ਜਾ ਰਿਹਾ ਹੈ। ਸੱਦੇ ਗਏ ਲੋਕਾਂ ਦੀ ਸੂਚੀ ‘ਚ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆਂ ਤੋਂ ਲੈ ਕੇ ਭਾਜਪਾ ਪ੍ਰਧਾਨ ਦਿਲੀਪ ਘੋਸ਼, ਵਾਮਮੋਰਚਾ ਚੇਅਰਮੈਨ ਵਿਮਾਨ ਬੋਸ, ਕਾਂਗਰਸ ਪ੍ਰਦੇਸ਼ ਪ੍ਰਧਾਨ ਅਧੀਰ ਰੰਜਨ ਚੌਧਰੀ ਤੋਂ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁੱਖੀ ਸੌਰਵ ਗਾਂਗੂਲੀ ਸਣੇ ਕੁਝ ਹੋਰ ਪ੍ਰਮੁੱਖ ਲੋਕ ਸ਼ਾਮਲ ਹਨ। ਇਸ ਦੌਰਾਨ ਮਮਤਾ ਨੇ ਸੂਬੇ ‘ਚ ਹਿੰਸਾ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਸਕੱਤਰ, ਕੋਲਕਾਤਾ ਪੁਲਿਸ ਕਮਿਸ਼ਨਰ ਤੇ ਡੀਜੀਪੀ ਨਾਲ ਕਾਲੀਘਾਟ ਸਥਿਤ ਆਪਣੀ ਰਿਹਾਇਸ਼ ‘ਚ ਮੀਟਿੰਗ ਕੀਤੀ। ਸੂਬੇ ਦੇ ਅਲਗ ਅਲਗ ਇਲਾਕਿਆਂ ‘ਚ ਹੋ ਰਹੀ ਹਿੰਸਾ ਨੂੰ ਲੈ ਕੇ ਸਖਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।