Connect with us

Politics

ਹਰਿਆਣਾ ਤੇ ਪੰਜਾਬ ਸਰਕਾਰ ਵਿਚਕਾਰ ਟਵੀਟ ਵਾਰ

ਹਰਿਆਣਾ ਤੇ ਪੰਜਾਬ ਸਰਕਾਰ ਵਿਚਕਾਰ ਟਵੀਟ ਵਾਰ,ਮਨੋਹਰ ਲਾਲ ਖੱਟਰ ਅਤੇ ਕੈਪਟਨ ਅਮਰਿੰਦਰ ਸਿੰਘ ਆਹਮੋ-ਸਾਹਮਣੇ

Published

on

ਕਿਸਾਨੀ ਮੁੱਦੇ ‘ਤੇ ਭਖੀ ਸਿਆਸਤ
ਹਰਿਆਣਾ ਤੇ ਪੰਜਾਬ ਸਰਕਾਰ ਵਿਚਕਾਰ ਟਵੀਟ ਵਾਰ
ਮਨੋਹਰ ਲਾਲ ਖੱਟਰ ਅਤੇ ਕੈਪਟਨ ਅਮਰਿੰਦਰ ਸਿੰਘ ਆਹਮੋ-ਸਾਹਮਣੇ
ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਦੀ ਹਰਿਆਣਾ ਨੇ ਕੀਤੀ ਕੋਸ਼ਿਸ਼
ਕੈਪਟਨ ਨੇ ਟਵੀਟ ‘ਚ ਹਰਿਆਣਾ ਸਰਕਾਰ ‘ਤੇ ਲਾਏ ਦੋਸ਼
‘ਕਿਸਾਨਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਰਿਆਣਾ ਸਰਕਾਰ’

26 ਨਵੰਬਰ : ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਆਰ-ਪਾਰ ਦੀ ਲੜਾਈ ਛੇੜ ਲਈ ਹੈ।ਬਹਿ ਕੇ ਗੱਲ ਨਹੀਂ ਬਣੀ ਤਾਂ ਕਿਸਾਨ ਨੇ ਸੰਘਰਸ਼ ਤੇਜ਼ ਕੀਤਾ ਤੇ ਦਿੱਲੀ ਘੇਰਨ ਦੀ ਰਾਣਨੀਤੀ ਤਿਆਰ ਕੀਤੀ।ਪਰਸੋਂ ਤੋਂ ਹੀ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦਿੱਲੀ ਵੱਲ ਕੂਚ ਕੀਤਾ।ਕਿਸਾਨ ਅੱਗੇ ਨਾ ਵਧ ਸਕਣ ਇਸ ਲਈ ਹਰਿਆਣਾ ਸਰਕਾਰ ਨੇ ਅੜਿੱਕੇ ਲਾਏ ।ਪੰਜਾਬ-ਹਰਿਆਣਾ ਦੀਆਂ ਸਰਹੱਦਾਂ ਤੇ ਬੈਰੀਗੇਟ ਲਾਏ ਗਏ, ਵੱਡੇ ਵੱਡੇ ਪੱਥਰ ਰੱਖੇ ਗਏ ਤਾਂ ਜੋ ਕਿਸਾਨ ਅੱਗੇ ਨਾ ਵਧ ਸਕਣ ਪਰ ਕਿਸਾਨ ਸਭ ਦਾ ਸਾਹਮਣਾ ਕਰਦੇ ਹੋਏ ਅੱਗੇ ਵਧੇ।
ਇਸ  ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਤੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਅੱਗੇ ਵਧਣ ਦਿੱਤਾ ਜਾਵੇ।ਉਹਨਾਂ ਕਿਹਾ ਕਿ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਸੰਵਿਧਾਨਕ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।ਮੁੱਖ ਮੰਤਰੀ ਕੈਪਟਨ ਨੇ ਅੱਗੇ ਕਿਹਾ ਕਿ ਬੜੇ ਦੁੱਖ ਵਾਲੀ ਗੱਲ ਹੈ ਕਿ ਇਹ ਸਭ ਸੰਵਿਧਾਨਕ ਦਿਵਸ ਮੌਕੇ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਤੋਂ ਕਿਸਾਨ ਆਪਣਾ ਅੰਦੋਲਨ ਕਰ ਰਹੇ ਨੇ ਤੇ ਹੁਣ ਸ਼ਾਂਤੀ ਪੂਰਵਕ ਤਰੀਕੇ ਨਾਲ ਉਨ੍ਹਾਂ ਨੂੰ ਅੱਗੇ ਵਧਣ ਦਿੱਤਾ ਜਾਵੇ।
ਕੈਪਟਨ ਦੇ ਟਵੀਟ ਮਗਰੋਂ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਵੀ ਟਵੀਟ ਕੀਤਾ ਗਿਆ ਅਤੇ ਉਨ੍ਹਾਂ ਨੇ ਕੈਪਟਨ ਤੇ ਨਿਸ਼ਾਨੇ ਸਾਧੇ ਉਨ੍ਹਾਂ ਕਿਹਾ ਉਹ ਪਿਛਲ਼ੇ 3 ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਤੁਸੀਂ ਗੱਲ ਨਹੀਂ ਕਰ ਰਹੇ।ਕੈਪਟਨ ਤੇ ਵਾਰ ਕਰਦਿਆਂ ਖੱਟਰ ਨੇ ਕਿਹਾ ਕਿ ਤੁਸੀਂ ਸਿਰਫ ਟਵੀਟਰ ਜ਼ਰੀਏ ਹੀ ਗੱਲਾਂ ਕਰਦੇ ਹੋ, ਕੀ ਤੁਸੀਂ ਖੁਦ ਕਿਸਾਨ ਦੇ ਮੁੱਦਿਆਂ ਲਈ ਐਨਾ ਗੰਭੀਰ ਹੋ?
ਸੀਐਮ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਤੁਹਾਡੇ ਝੂਠ, ਧੋਖੇ ਅਤੇ ਪ੍ਰਚਾਰ ਦਾ ਸਮਾਂ ਖਤਮ ਹੋ ਗਿਆ ਹੈ।ਲੋਕਾਂ ਨੂੰ ਆਪਣਾ ਅਸਲੀ ਚਿਹਰਾ ਦੇਖਣ ਦੇਵੋ।ਕ੍ਰਿਪਾ ਕਰਕੇ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੇ ਜੀਵਨ ਨੂੰ ਖਤਰੇ ‘ਚ ਨਾ ਪਾਵੋ। 
ਕੈਪਟਨ ਦੇ ਟਵੀਟ ਦਾ ਜਵਾਬ ਦਿੰਦਿਆਂ ਖੱਟਰ ਨੇ ਕਿਹਾ ਕਿ ,”ਮੈਂ ਪਹਿਲਾਂ ਵੀ ਕਹਿ ਚੁੱਕ ਹਾਂ ਕਿ ਮੈਂ ਰਾਜਨੀਤੀ ਛੱਡ ਦੇਵਾਂਗੇ ਜੇ ਐਮਐਸਪੀ ‘ਤੇ ਕੋਈ ਪਰੇਸ਼ਾਨੀ ਹੋਈ ਤਾਂ’ ਇਸ ਲਈ ਮਾਸੂਮ ਕਿਸਾਨਾਂ ਨੂੰ ਉਕਸਾਉਣਾ ਬੰਦ ਕਰੋ।”
ਮਨੋਹਰ ਲਾਲ ਖੱਟਰ ਦੇ ਟਵੀਟ ਮਗਰੋਂ ਕੈਪਟਨ ਨੇ ਟਵੀਟ ਕੀਤਾ ਉਨ੍ਹਾਂ ਕਿਹਾ ਕਿ “ਹਰਿਆਣਾ ਸਰਕਾਰ ਕੋਰੋਨਾ ਦਾ ਕਾਰਨ ਦੱਸ ਰਹੀ ਹੈ ਦੂਜੇ ਪਾਸੇ ਕੇਂਦਰ ਖੁਦ ਅਜਿਹੇ ਖੇਤੀ ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਕੋਰੋਨਾ ਵੱਲ ਧੱਕ ਰਹੀ ਹੈ।”
ਪੰਜਾਬ ਦੇ ਮੁੱਖ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੀ ਟਵੀਟ ਵਾਰ ਤਾਂ ਤੁਸੀਂ ਦੇਖ ਲਈ ਤੇ ਇਸਦੇ ਨਾਲ ਹੀ ਪੰਜਾਬ ਦੇ ਕੁਝ ਨਾਮੀ ਸਿਆਸਤਦਾਨਾਂ ਵੱਲੋਂ ਵੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਘੇਰਿਆ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਵੀ ਸੀਐਮ ਖੱਟਰ ਨੂੰ ਘੇਰਿਆ ਹੈ।