Amritsar
ਫਾਇਰ ਬ੍ਰਿਗੇਡ ਰਾਹੀਂ ਦੇਰ ਰਾਤ ਸੜਕਾਂ ਤੇ ਗਲੀਆਂ ‘ਚ ਕੀਤੇ ਗਏ ਸਪਰੇ

ਕੋਰੋਨਾ ਦੀ ਬਿਮਾਰੀ ਵੱਧ ਦੀ ਜਾ ਰਹੀ ਹੈ ਤੇ ਇਸਨੂੰ ਲੈ ਕਰ ਸਰਕਾਰ ਵੱਲੋਂ ਵੀ ਇਹਤਿਆਤ ਵਰਤਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸਦੇ ਵਿੱਚ ਸੜਕਾਂ ਤੇ ਸੈਨਿਤਾਇਜ਼ ਕਰਵਾਉਣਾ, ਲੋੜਵੰਦ ਲੋਕਾਂ ਨੂੰ ਬੰਦ ਮੌਕੇ ਰਾਸ਼ਨ ਮੁਹੱਈਆ ਕਰਵਾਉਣਾ।

ਬੀਤੀ ਰਾਤ ਅੰਮ੍ਰਿਤਸਰ ਵਿੱਖੇ ਸੁਲਤਾਨ ਵਿੰਦ ਰੋਡ, ਮੰਦਿਰ ਦੇ ਬਾਜ਼ਾਰ ਚ ਦੇਰ ਰਾਤ ਫਾਇਰ ਬ੍ਰਿਗੇਡ ਦੀ ਗੱਡੀਆਂ ਰਾਹੀਂ ਗਲੀ ਮੁਹੱਲੇ ਚ ਸਪਰੇ ਕੀਤਾ ਗਿਆ।

ਇਸ ਉੱਤੇ ਗੱਲ ਕਰਦਿਆਂ ਫਾਇਰ ਬ੍ਰਿਗੇਡ ਦੇ ਅਫ਼ਸਰ ਅਨਿਲ ਲੂਥਰਾ ਨੇ ਕਿਹਾ ਕਿ ਇਸ ਬਿਮਾਰੀ ਤੋਂ ਲੜਨ ਲਈ ਸਪੈਸ਼ਲ ਕੈਮੀਕਲ ਬਾਹਰ ਤੋਂ ਮੰਗਾਇਆ ਗਿਆ ਹੈ ਤੇ ਇਸ ਕੈਮੀਕਲ ਤੋਂ ਗਲੀ ਤੇ ਸੜਕਾਂ ਉੱਤੇ ਸਪਰੇ ਕੀਤੇ ਜਾ ਰਹੇ ਹਨ।