Punjab
ਸਰਕਾਰੀ ਸਕੂਲਾਂ ਦੇ ਸਟਾਫ ਨੂੰ ਮੋਬਾਈਲ ਫੋਨ ਤੇ ਪਾਬੰਦੀ

ਸਿੱਖਿਆ ਵਿਭਾਗ ਗੁਰਦਾਸਪੁਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਸੰਧਾਵਾਲੀਆ ਵਲੋਂ ਜਿਲਾ ਭਰ ਦੇ ਸਰਕਾਰੀ ਸਕੂਲਾਂ ਨੂੰ ਇਕ ਫ਼ਰਮਾਨ ਜਾਰੀ ਕਰਦੇ ਨੇ ਇਕ ਪੱਤਰ ਰਾਹੀਂ ਇਹ ਆਦੇਸ਼ ਦਿਤੇ ਗਏ ਹਨ ਕਿ ਸਰਕਾਰੀ ਸਕੂਲਾਂ ਦੇ ਸਟਾਫ ਸਕਪਾ ਟਾਈਮ ਚ ਜਮਾਤਾਂ ਵਿਚ ਫੋਨ ਬੰਦ ਰੱਖਣ ਜਾਂ ਫਿਰ ਆਪਣੇ ਫੋਨ ਸਕੂਲ ਮੁਖੀ ਨੂੰ ਜਮ੍ਹਾ ਕਰਵਾਉਣ ਉਥੇ ਹੀ ਇਹਨਾਂ ਆਦੇਸ਼ਾ ਸੰਬਧੀ ਸਰਕਾਰੀ ਸਕੂਲਾਂ ਦੇ ਟੀਚਰ ਚਾਹੇ ਇਸ ਫੈਸਲੇ ਨੂੰ ਸਹੀ ਦੱਸ ਰਹੇ ਹਨ ਲੇਕਿਨ ਉਹਨਾਂ ਦਾ ਇਹ ਵੀ ਪੱਖ ਹੈ
ਕਿ ਉਹ ਪਹਿਲਾ ਵੀ ਆਪਣੇ ਫੋਨ ਦੀ ਵਰਤੁ ਨਿਜੀ ਕੰਮ ਲਈ ਸਕੂਲ ਦੀ ਕਲਾਸ ਟਾਈਮ ਚ ਨਹੀਂ ਕਰਦੇ ਬਲਕਿ ਉਹਨਾਂ ਵਲੋਂ ਫੋਨ ਦੀ ਵਰਤੂ ਜੇਕਰ ਕੀਤੀ ਵੀ ਜਾਂਦੀ ਹੈ ਤਾ ਉਹ ਸਿਖਿਆ ਵਿਭਾਗ ਦੇ ਕੰਮਾਂ ਨਾਲ ਜੁੜੀ ਹੁੰਦੀ ਹੈ ਚਾਹੇ ਉਹ ਉੱਚ ਅਧਕਾਰੀਆਂ ਵਲੋਂ ਬਣਾਏ ਵਹਾਤਸ ਅੱਪ ਗਰੁੱਪ ਰਾਹੀਂ ਆਉਣ ਵਾਲੇ ਸੰਦੇਸ਼ਾ ਦੇ ਜਵਾਬ ਦੇਣੇ ਜਾ ਫਿਰ ਕੋਈ ਮੇਲ ਕਰਨਾ ਲੇਕਿਨ ਹੁਣ ਇਹਨਾਂ ਆਦੇਸ਼ਾ ਦੇ ਚਲਦੇ ਉਹ ਸਵੇਰੇ ਹੀ ਆਪਣੇ ਫੋਨ ਬੰਦ ਕਰ ਮੁਖੀ ਦੇ ਦਫਤਰ ਚ ਜਮਾਂ ਕਰਵਾ ਰਹੇ ਹਨ
ਜਿਸ ਨਾਲ ਉਹਨਾਂ ਨੂੰ ਕੁਝ ਦਿੱਕਤਾਂ ਵੀ ਹਨ ਜਿਥੇ ਵਿਭਾਗੀ ਕੰਮ ਫੋਨ ਰਾਹੀਂ ਕਰਨ ਚ ਦਿੱਕਤ ਹੈ ਉਥੇ ਹੀ ਬੱਚਿਆਂ ਨੂੰ ਜੋ ਹੋਮ ਵਰਕ ਆਦਿ ਦੇਣ ਸੰਬੰਧੀ ਵੀ ਕੁਝ ਮੁਸ਼ਕਿਲ ਜਰੂਰ ਹੈ | ਉਥੇ ਹੀ ਬਟਾਲਾ ਦੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਲਾ ਸਿਖਿਆ ਅਧਕਾਰੀ ਵਲੋਂ ਇਹ ਆਦੇਸ਼ ਕਰੀਬ 10 ਦਿਨ ਪਹਿਲਾ ਮਿਲ ਚੁਕੇ ਹਨ ਅਤੇ ਉਹਨਾਂ ਵਲੋਂ ਉਸੇ ਦਿਨ ਤੋਂ ਇਸ ਨੂੰ ਲਾਗੂ ਕਰ ਦਿਤਾ ਹੈ |