Punjab
ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਰਕਾਰੀ ਕੋਠੀ ਕੀਤੀ ਖਾਲੀ
ਕਾਂਗਰਸ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਚੰਡੀਗੜ੍ਹ ਵਿਖੇ ਸਰਕਾਰੀ ਕੋਠੀ ਖਾਲੀ ਕਰ ਦਿਤੀ ਹੈ। ਬਾਜਵਾ ਸੈਕਟਰ-2 ਵਿਖੇ ਕੋਠੀ ਨੰਬਰ 9 ਵਿੱਚ ਰਹਿੰਦੇ ਸਨ।
ਇਸ ਕੋਠੀ ਨੂੰ ਖਾਲੀ ਕਰਾਉਣ ਦੇ ਤੁਰੰਤ ਬਾਅਦ ਹੀ ਬਾਹਰ ਲੱਗੀ ਬਾਜਵਾ ਦੇ ਨਾਂ ਦੀ ਪਲੇਟ ਵੀ ਹਟਾ ਦਿਤੀ ਗਈ ਹੈ।
ਜਾਣਕਾਰੀ ਦੇ ਮੁਤਾਬਕ ਇਹ ਕੋਠੀ ਆਪ ਦੀ ਭਗਵੰਤ ਮਾਨ ਸਰਕਾਰ ਦੇ ਮੰਤਰੀ ਨੂੰ ਅਲਾਟ ਕੀਤੀ ਜਾਵੇਗੀ। ਦਸ ਦਈਏ ਕਿ ਬਾਜਵਾ ਵੱਲੋਂ ਕੋਠੀ ਖਾਲੀ ਕਰਨ ਤੋਂ ਬਾਅਦ ਚਾਬੀਆਂ ਸਰਕਾਰ ਨੂੰ ਸਪੁਰਦ ਕਰ ਦਿਤੀਆਂ ਗਈਆਂ ਹਨ।
