India
ਪ੍ਰਧਾਨ ਮੰਤਰੀ ਮੋਦੀ ਨੇ ਜਸਟਿਨ ਟਰੂਡੋ ਨਾਲ ਕੋਵਿਡ ਸੰਕਟ ‘ਤੇ ਕੀਤੀ ਚਰਚਾ

17 ਜੂਨ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰਦਿਆਂ ਦੱਸਿਆ ਕਿ ਓਹਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਗੱਲ ਬਾਤ ਕੀਤੀ ਜਿਸਦੇ ਵਿਚ ਚਰਚਾ ਕਰਨ ਦਾ ਮੁੱਦਾ ਕੋਵਿਡ ਮਹਾਮਾਰੀ ਰਿਹਾ । ਦੱਸ ਦਈਏ ਇਨ੍ਹਾਂ ਵਿਚਕਾਰ ਸਿਹਤ ਅਤੇ ਆਰਥਿਕ ਸੰਕਟ ਤੇ ਅੰਤਰਰਾਸ਼ਟਰੀ ਸਹਿਯੋਗ ਦੀ ਸੰਭਾਵਨਾ ਬਾਰੇ ਗੱਲ ਬਾਤ ਹੋਈ। ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੇ ਬਿਆਨ ਵਿਚ ਦੱਸਿਆ ਕਿ ਦੋਵੇਂ ਹੀ ਇਸ ਗੱਲ ਤੇ ਸਹਿਮਤ ਹੋਏ ਹਨ ਕਿ ਕੋਵਿਡ ਸੰਕਟ ਤੋਂ ਬਾਅਦ ਭਾਰਤ ਕੈਨੇਡਾ ਦੀ ਸਾਂਝੇਦਾਰੀ ਅੱਗੇ ਵਿਸ਼ਵ ਮਨੁੱਖੀ ਕਦਰ ਨੂੰ ਵਧਾਉਣ ਦੇ ਵਿਚ ਕੰਮ ਆ ਸਕਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਨਰਿੰਦਰ ਮੋਦੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮੁਦਿਆਂ ਤੇ ਇਕੱਠ ਕਮ ਕਾਰਨ ਦੇ ਵਿਚ ਸਹਿਮਤ ਹਨ।